ਭੋਪਾਲ- 18 ਸਾਲ ਦੀ ਪ੍ਰਿਯੰਕਾ ਨਾਂ ਦੀ ਲੜਕੀ ਜ਼ਿੰਦਗੀ ਦੇ ਪੇਪਰ ਵਿਚ ਫੇਲ ਹੋ ਗਈ। 12ਵੀਂ ਜਮਾਤ ਦੀ ਪ੍ਰੀਖਿਆ ਦੇ ਰਹੀ ਇਹ ਲੜਕੀ ਜਮਾਤ 'ਚ ਅੱਧਾ ਪੇਪਰ ਹੱਲ ਕਰ ਚੁੱਕੀ ਸੀ ਪਰ ਅੱਧੇ ਘੰਟੇ ਵਿਚ ਹੀ ਉਸ ਦੀ ਮੌਤ ਹੋ ਗਈ। ਪੇਪਰ ਦੇਣ ਦੌਰਾਨ ਹੀ ਉਸ ਦੀ ਮੌਤ ਹੋ ਗਈ। ਅਜਿਹਾ ਕਿ ਹੋਇਆ ਸੀ ਪ੍ਰਿਯੰਕਾ ਨਾਲ ਕਿ ਉਹ ਚੰਗੀ-ਭਲੀ ਬੈਠੀ ਹੀ ਮੌਤ ਦੀ ਨੀਂਦ ਸੌਂ ਗਈ।
ਜਮਾਤ 'ਚ ਉਸ ਦੇ ਗੁਆਂਢ ਦੇ ਇਕ ਲੜਕੇ ਨੇ ਦੱਸਿਆ, ਜੋ ਕਿ ਉਸ ਦੇ ਨਾਲ ਹੀ ਪੇਪਰ ਦੇ ਰਿਹਾ ਸੀ। ਲੜਕੇ ਨੇ ਕਿਹਾ ਕਿ ਉਸ ਦੀ ਸਿਹਤ ਖਰਾਬ ਰਹਿੰਦੀ ਹੈ। ਪ੍ਰਿਯੰਕਾ ਨੂੰ ਤੁਰੰਤ ਜਮਾਤ ਤੋਂ ਬਾਹਰ ਲਿਆਂਦਾ ਗਿਆ। ਉਹ ਵਾਰ-ਵਾਰ ਬੇਹੋਸ਼ ਹੋ ਰਹੀ ਸੀ। ਸਕੂਲ ਪ੍ਰਸ਼ਾਸਨ ਨੇ ਤੁਰੰਤ ਲੜਕੀ ਦੇ ਪਿਤਾ ਨੂੰ ਫੋਨ ਕਰ ਕੇ ਬੁਲਾਇਆ। ਸੂਚਨਾ ਮਿਲਦੇ ਹੀ 10 ਮਿੰਟ 'ਚ ਹੀ ਪ੍ਰਿਯੰਕਾ ਦੇ ਪਿਤਾ ਸਕੂਲ ਪਹੁੰਚ ਗਏ। ਪ੍ਰਿਯੰਕਾ ਨੂੰ ਹਸਪਤਾਲ ਲੈ ਜਾਇਆ ਗਿਆ। ਉੱਥੇ ਹਸਪਤਾਲ ਪ੍ਰਬੰਧਨ ਨੇ ਪ੍ਰਿਯੰਕਾ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਪ੍ਰਿਯੰਕਾ ਦੀ ਮੌਤ ਨਾਲ ਸਕੂਲ 'ਚ ਹੰਗਾਮਾ ਹੋ ਗਿਆ। ਸਾਰਿਆਂ ਨੂੰ ਲੱਗਾ ਕਿ ਪੇਪਰ ਦੇ ਟੈਂਸ਼ਨ ਕਾਰਨ ਵਿਦਿਆਰਥਣ ਦੀ ਮੌਤ ਹੋ ਗਈ ਪਰ ਜਦੋਂ ਪ੍ਰਿਯੰਕਾ ਦੇ ਪਿਤਾ ਨੇ ਦੱਸਿਆ ਕਿ ਉਨ੍ਹਾਂ ਦੀ ਬੇਟੀ 6 ਮਹੀਨੇ ਤੋਂ ਬੀਮਾਰ ਸੀ। ਪਹਿਲਾਂ ਉਸ ਨੂੰ ਟਾਈਫਾਈਟ ਹੋਇਆ ਅਤੇ ਬਾਅਦ ਵਿਚ ਪੀਲੀਆ ਹੋ ਗਿਆ। ਜਿਸ ਕਾਰਨ ਉਸ ਦੀ ਮੌਤ ਹੋਈ ਹੋਵੇਗੀ, ਤਾਂ ਜਾ ਕੇ ਸਕੂਲ ਪ੍ਰਸ਼ਾਸਨ ਦੇ ਅਧਿਕਾਰੀਆਂ ਨੂੰ ਚੈਨ ਆਇਆ।
ਪੀ.ਐਮ ਮੋਦੀ ਬੋਲੇ, ਉਦੋਂ ਮੇਰਾ ਸਿਰ ਸ਼ਰਮ ਨਾਲ ਝੁਕ ਜਾਂਦਾ ਹੈ
NEXT STORY