-ਲਾਂਚ ਤੋਂ ਪਹਿਲਾਂ ਇਕ ਵਾਰ ਫਿਰ ਵਿਵਾਦਾਂ 'ਚ ਆਇਆ ਵਾਇਸ ਕਾਲਿੰਗ ਫੀਚਰ
ਨਵੀਂ ਦਿੱਲੀ- ਜੇਕਰ ਤੁਸੀਂ ਵੀ ਵਟਸਐਪ ਯੂਜ਼ਰਸ ਹੋ ਤਾਂ ਇਹ ਖਬਰ ਤੁਹਾਡੇ ਲਈ ਬਹੁਤ ਜ਼ਰੂਰੀ ਹੈ। ਵਟਸਐਪ ਦਾ ਵਾਇਸ ਕਾਲਿੰਗ ਫੀਚਰ ਇਕ ਵਾਰ ਫਿਰ ਵਿਵਾਦਾਂ 'ਚ ਆ ਗਿਆ ਹੈ। ਇਸ ਫੀਚਰ ਦੇ ਕਾਰਨ ਸਾਈਬਰ ਸਕੈਮਰਸ ਵਟਸਐਪ ਯੂਜ਼ਰਸ ਦੇ ਡਿਵਾਈਸ 'ਚ ਮਾਲਵੇਅਰ ਭੇਜ ਰਹੇ ਹਨ। ਵਟਸਐਪ ਵਾਇਸ ਕਾਲਿੰਗ ਦੇ ਇਨਵਾਈਟ ਦੀ ਥਾਂ ਸਕੈਮਰਸ ਵੱਖ ਟੈਸਟਿੰਗ ਕਾਲ ਕਰ ਰਹੇ ਹਨ ਜਿਸ ਦੇ ਨਾਲ ਯੂਜ਼ਰਸ ਦੇ ਫੋਨ 'ਚ ਮਾਲਵੇਅਰ ਆ ਰਿਹਾ ਹੈ। ਜ਼ਿਕਰਯੋਗ ਹੈ ਕਿ ਮਾਲਵੇਅਰ ਇਕ ਇਸ ਤਰ੍ਹਾਂ ਦਾ ਪ੍ਰੋਗਰਾਮ ਲੱਗਦਾ ਹੈ ਜੋ ਦੇਖਣ 'ਚ ਜ਼ਰੂਰੀ ਲੱਗਦਾ ਹੈ ਪਰ ਵਾਇਰਸ ਦੀ ਤਰ੍ਹਾਂ ਡਿਵਾਈਸ ਨੂੰ ਨੁਕਸਾਨ ਪਹੁੰਚਾਉਂਦਾ ਹੈ ਅਤੇ ਯੂਜ਼ਰਸ ਦੀ ਪਰਸਨਲ ਜਾਣਕਾਰੀ ਹਾਸਲ ਕਰਦਾ ਹੈ।
ਇਸ ਤਰ੍ਹਾਂ ਆਉਂਦਾ ਹੈ ਫੋਨ 'ਚ ਵਾਇਰਸ
ਮੀਡੀਆ ਰਿਪੋਰਟਸ ਅਨੁਸਾਰ ਹੈਕਰਸ ਵਲੋਂ ਇਕ ਮੈਸੇਜ ਜ਼ਰੀਏ ਲਿੰਕ ਭੇਜਿਆ ਜਾਂਦਾ ਹੈ ਇਸ ਲਿੰਕ 'ਤੇ ਜਿਵੇਂ ਹੀ ਯੂਜ਼ਰਸ ਕਲਿਕ ਕਰਦਾ ਹੈ ਤਾਂ ਉਹ ਸਰਵੇ ਲਈ ਕਿਸੀ ਤੀਜੀ ਪਾਰਟੀ ਦੀ ਵੈਬਸਾਈਟ 'ਤੇ ਪਹੁੰਚ ਜਾਂਦੇ ਹਨ। ਸਰਵੇ ਦੇ ਚੱਲਦੇ ਲੋਕਾਂ ਨੂੰ ਐਪਲੀਕੇਸ਼ਨ ਅਤੇ ਸਾਫਟਵੇਅਰ ਡਾਊਨਲੋਡ ਕਰਨਾ ਹੁੰਦਾ ਹੈ ਜਿਸ ਨਾਲ ਮਾਲਵੇਅਰ ਯੂਜ਼ਰਸ ਦੇ ਡਿਵਾਈਸ 'ਚ ਆ ਜਾਂਦਾ ਹੈ। ਇਨ੍ਹਾਂ ਮੈਸੇਜਿਸ 'ਚ ਇਕ ਲਿੰਕ www.Whatsappcalling.com ਦਿੱਤਾ ਜਾ ਰਿਹਾ ਹੈ।
ਦੋਸਤਾਂ ਨੂੰ ਨਾ ਭੇਜੋ
ਇਹ ਵੈਬਸਾਈਟ ਫੇਕ ਇਨਵੀਟੇਸ਼ਨ ਦੇ ਸ਼ਿਕਾਰ ਹੋਏ ਯੂਜ਼ਰਸ ਨੂੰ ਉਨ੍ਹਾਂ ਦੇ ਦੋਸਤਾਂ 'ਚ ਇਹ ਇਨਵਾਈਟ ਭੇਜਣ ਲਈ ਪ੍ਰੇਰਿਤ ਕਰਦੀ ਹੈ ਜਿਸ ਨਾਲ ਇਹ ਫੇਕ ਇਨਵੀਟੇਸ਼ਨ ਹੋਰ ਲੋਕਾਂ 'ਚ ਵੀ ਪਹੁੰਚ ਜਾਂਦਾ ਹੈ। ਇਸ ਲਈ ਤੁਸੀਂ ਇਸ ਤਰ੍ਹਾਂ ਦੇ ਕਿਸੀ ਵੀ ਲਿੰਕ 'ਤੇ ਕਲਿਕ ਕਰਨ ਤੋਂ ਆਪਣਾ ਬਚਾਅ ਕਰੋ ਜਦੋਂ ਤਕ ਵਟਸਐਪ ਇਸ ਫੀਚਰ ਨੂੰ ਅਧਿਕਾਰਕ ਰੂਪ ਨਾਲ ਲਾਂਚ ਨਾ ਕਰ ਦੇਵੇ।
ਤੁਹਾਨੂੰ ਦੱਸ ਦਈਏ ਕਿ ਵਟਸਐਪ ਨੇ ਅਧਿਕਾਰਕ ਤੌਰ 'ਤੇ ਇਸ ਫੀਚਰ ਦੀ ਪੁਸ਼ਟੀ ਨਹੀਂ ਕੀਤੀ ਹੈ ਪਰ ਕੁਝ ਲੋਕਾਂ ਦਾ ਦਾਅਵਾ ਹੈ ਕਿ ਇਸ ਦੀ ਵਰਤੋਂ ਕੀਤੀ ਜਾ ਚੁੱਕੀ ਹੈ। ਕੁਝ ਸਮਾਂ ਪਹਿਲਾਂ ਵਟਸਐਪ ਵਰਜ਼ਨ 2.11.528 (ਪਲੇ ਸਟੋਰ ਤੋਂ) ਅਤੇ ਵਟਸਐਪ ਵਰਜ਼ਨ 2.11.531. (ਅਧਿਕਾਕ ਵੈਬਸਾਈਟ ਤੋਂ) ਡਾਊਨਲੋਡ ਕਰਨ ਦੇ ਬਾਅਦ ਯੂਜ਼ਰਸ ਦੇ ਡਿਵਾਈਸ 'ਚ ਵਟਸਐਪ ਕਾਲਰ ਆਈਕਨ ਦਿਖਾਈ ਦੇਣ ਲੱਗਾ ਸੀ। ਯੂਜ਼ਰਸ ਖਾਸ ਇਨਵਾਈਟ ਪ੍ਰੋਸੈਸ ਦੇ ਜ਼ਰੀਏ ਕਾਲ ਕਰ ਸਕਦੇ ਹਨ।
ਨਾਬਾਲਗ ਨਾਲ ਚਾਰ ਲੋਕਾਂ ਨੇ ਕੀਤਾ ਬਲਾਤਕਾਰ
NEXT STORY