ਨਵੀਂ ਦਿੱਲੀ- ਪੀ.ਸੀ. ਜਵੈਲਰਸ ਨੇ ਪ੍ਰਚੂਨ ਅਤੇ ਈ-ਕਾਮਰਸ ਰਾਹੀਂ ਵਿਕਰੀ ਦੇ ਲਈ ਉਤਪਾਦ ਪੇਸ਼ ਕਰਨ ਦੇ ਲਈ ਅਮਰੀਕੀ ਆਨਲਾਈਨ ਜਵੈਲਰ ਬਲਿਊ ਨਾਈਲ ਦੇ ਨਾਲ ਸਾਂਝੇਦਾਰੀ ਕੀਤੀ ਹੈ।
ਪੀ.ਸੀ. ਜਵੈਲਰਸ ਨੇ ਬੰਬਈ ਸ਼ੇਅਰ ਬਾਜ਼ਾਰ ਨੂੰ ਸੂਚਨਾ 'ਚ ਦੱਸਿਆ ਕਿ ਵਿਸ਼ੇਸ਼ ਗਠਜੋੜ ਦੇ ਸਮਝੌਤੇ ਦੇ ਤਹਿਤ ਪੀ.ਸੀ. ਜਵੈਲਰ ਅਤੇ ਬਲਿਊ ਨਾਈਲ ਸ਼ੁਰੂਆਤ 'ਚ ਸਾਂਝੇ ਬ੍ਰਾਂਡ ਵਾਲੇ ਉਤਪਾਦ ਪੇਸ਼ ਕਰਨਗੀਆਂ ਜਿਨ੍ਹਾਂ ਦੀ ਵਿਕਰੀ ਸਾਡੇ ਸ਼ੋਅ ਰੂਮਾਂ ਅਤੇ ਸਾਡੇ ਈ-ਕਾਮਰਸ ਪੋਰਟਲ ਦੇ ਜ਼ਰੀਏ ਕੀਤੀ ਜਾਵੇਗੀ।
ਕੰਪਨੀ ਨੇ ਕਿਹਾ ਕਿ ਦੋਹਾਂ ਕੰਪਨੀਆਂ ਮਿਲ ਕੇ ਗਹਿਣਿਆਂ ਨੂੰ ਡਿਜ਼ਾਈਨ ਕਰਨਗੀਆਂ, ਹੀਰੇ ਨੂੰ ਖਰੀਦ ਸਕਣਗੀਆਂ, ਉਨ੍ਹਾਂ ਦੀ ਬ੍ਰਾਂਡਿੰਗ ਅਤੇ ਵਿਕਰੀ ਕਰਨਗੀਆਂ। ਬਲਿਊ ਨਾਈਲ ਨਾਸਡੈਕ 'ਚ ਸੂਚੀਬੱਧ ਕੰਪਨੀ ਹੈ।
ਵਟਸਐਪ ਯੂਜ਼ਰਸ ਸਾਵਧਾਨ! ਤੁਹਾਨੂੰ ਵੀ ਆ ਸਕਦੈ ਇਹ ਇਨਵੀਟੇਸ਼ਨ (ਦੇਖੋ ਤਸਵੀਰਾਂ)
NEXT STORY