ਮੁੰਬਈ- ਸ਼ੇਅਰ ਬਾਜ਼ਾਰ ਦੇ ਭੂਚਾਲ ਦੇ ਨਾਲ ਹੀ ਤੇਲ ਦਰਾਮਦਕਾਰ ਕੰਪਨੀਆਂ ਦੀ ਡਾਲਰ ਲਿਵਾਲੀ ਨਾਲ ਸੋਮਵਾਰ ਨੂੰ ਅੰਤਰਬੈਂਕਿੰਗ ਮੁਦਰਾ ਬਾਜ਼ਾਰ 'ਚ ਡਾਲਰ ਦੇ ਮੁਕਾਬਲੇ ਰੁਪਿਆ ਇਕ ਮਹੀਨੇ ਦੀ ਸਭ ਤੋਂ ਵੱਡੀ ਇਕ ਰੋਜ਼ਾ ਗਿਰਾਵਟ 38 ਪੈਸੇ ਟੁੱਟ ਕੇ 62.55 ਰੁਪਏ ਪ੍ਰਤੀ ਡਾਲਰ 'ਤੇ ਬੰਦ ਹੋਇਆ। ਇਸ ਤੋਂ ਪਹਿਲੇ 9 ਫਰਵਰੀ ਨੂੰ ਰੁਪਿਆ 47 ਪੈਸੇ ਹੇਠਾਂ ਆ ਕੇ ਪਿਛਲੇ ਕਾਰੋਬਾਰੀ ਦਿਨ (ਪੰਜ ਮਾਰਚ) ਦੇ ਪੱਧਰ 62.17 ਰੁਪਏ ਪ੍ਰਤੀ ਡਾਲਰ 'ਤੇ ਬੰਦ ਹੋਇਆ ਸੀ।
ਸ਼ੇਅਰ ਬਾਜ਼ਾਰ ਦੀ ਸ਼ੁਰੂਆਤੀ ਭਾਰੀ ਗਿਰਾਵਟ ਦਾ ਅਸਰ ਰੁਪਏ 'ਤੇ ਦਿਖਿਆ ਅਤੇ ਇਹ 48 ਪੈਸੇ ਡਿਗ ਕੇ 62.65 ਰੁਪਏ ਪ੍ਰਤੀ ਡਾਲਰ 'ਤੇ ਖੁੱਲ੍ਹਿਆ। ਸੈਸ਼ਨ ਦੇ ਦੌਰਾਨ ਲਿਵਾਲੀ ਦੇ ਦਬਾਅ 'ਚ ਇਹ 62.73 ਰੁਪਏ ਪ੍ਰਤੀ ਡਾਲਰ ਦੇ ਘੱਟੋ-ਘੱਟ ਪੱਧਰ ਤੱਕ ਹੇਠਾਂ ਆਇਆ ਪਰ ਬਿਕਵਾਲੀ ਦੇ ਸਮਰਥਨ ਨਾਲ ਇਸ ਨੇ 62.53 ਰੁਪਏ ਪ੍ਰਤੀ ਡਾਲਰ ਦੇ ਸਭ ਤੋਂ ਉੱਚੇ ਪੱਧਰ ਨੂੰ ਛੋਹਿਆ। ਅੰਤ ਵਿਚ ਪਿਛਲੇ ਦਿਨ ਦੇ ਮੁਕਾਬਲੇ 38 ਪੈਸੇ ਉਤਰ ਕੇ 62.55 ਰੁਪਏ 'ਤੇ ਬੰਦ ਹੋਇਆ।
ਡੀਲਰਾਂ ਦੇ ਮੁਤਾਬਕ ਅਮਰੀਕਾ ਦੇ ਮਜ਼ਬੂਤ ਰੋਜ਼ਗਾਰ ਅੰਕੜਿਆਂ ਨਾਲ ਫੈਡਰਲ ਰਿਜ਼ਰਵ ਦੇ ਵਿਆਜ ਦਰਾਂ 'ਚ ਵਾਧਾ ਕਰਨ ਦੀ ਉਮੀਦ 'ਚ ਪ੍ਰਮੁੱਖ ਮੁਦਰਾਵਾਂ ਦੇ ਮੁਕਾਬਲੇ 'ਚ ਡਾਲਰ ਦੇ ਮਜ਼ਬੂਤ ਹੋਣ ਨਾਲ ਰੁਪਏ 'ਚ ਇਕ ਮਹੀਨੇ ਦੀ ਸਭ ਤੋਂ ਵੱਡੀ ਇਕ ਰੋਜ਼ਾ ਗਿਰਾਵਟ ਦੇਖੀ ਗਈ। ਇਸ ਦੇ ਮੁਤਾਬਕ ਬੀ.ਐੱਸ.ਈ. ਦੇ ਸੈਂਸੈਕਸ 'ਚ ਤਿੰਨ ਮਹੀਨੇ ਦੀ ਸਭ ਤੋਂ ਵੱਡੀ ਇਕ ਰੋਜ਼ਾ 604 ਅੰਕਾਂ ਦੀ ਗਿਰਾਵਟ ਨਾਲ ਵੀ ਰੁਪਏ 'ਤੇ ਦਬਾਅ ਬਣਿਆ ਹੈ।
ਜੇ.ਐਲ.ਆਰ. ਆਪਣੀ ਪਹਿਲੀ ਇਲੈਕਟ੍ਰਿਕ ਕਾਰ ਆਸਟ੍ਰਿਆ 'ਚ ਬਣਾਉਣ ਦੀ ਤਿਆਰੀ 'ਚ
NEXT STORY