ਕੋਲੰਬੋ- ਸ਼੍ਰੀਲੰਕਾ ਨੇ ਕਿਹਾ ਹੈ ਕਿ ਟਾਟਾ ਹਾਊਸਿੰਗ ਦੇ 40 ਕਰੋੜ ਡਾਲਰ ਦੇ ਰਿਹਾਇਸ਼ੀ ਪ੍ਰਾਜੈਕਟ ਦੀ ਸਮੀਖਿਆ ਕੀਤੀ ਜਾ ਰਹੀ ਹੈ । ਇਸ ਨਾਲ ਕੁਝ ਹਫ਼ਤੇ ਪਹਿਲਾਂ ਸ਼੍ਰੀਲੰਕਾ ਦੀ ਨਵੀਂ ਸਰਕਾਰ ਨੇ ਕਿਹਾ ਸੀ ਕਿ ਉਹ ਆਪਣੀ ਤਰ੍ਹਾਂ ਦੇ ਪਹਿਲੇ ਟਾਊਨਸ਼ਿਪ ਪ੍ਰਾਜੈਕਟ ਨੂੰ ਨਵੇਂ ਸਿਰਿਓਂ ਸ਼ੁਰੂ ਕਰਨ ਦੀ ਸੰਭਾਵਨਾ ਤਲਾਸ਼ ਰਹੀ ਹੈ। ਸ਼੍ਰੀਲੰਕਾ ਦੇ ਵਿੱਤ ਮੰਤਰੀ ਰਵੀ ਕਰੁਣਾਨਾਇਕੇ ਨੇ ਦੱਸਿਆ,ਅਸੀਂ ਟਾਟਾ ਦੇ ਇਕ ਰਿਹਾਇਸ਼ੀ ਪ੍ਰਾਜੈਕਟ ਦੀ ਵੀ ਸਮੀਖਿਆ ਕਰ ਰਹੇ ਹਾਂ ।
ਉਹ (ਟਾਟਾ) ਆਏ ਅਤੇ ਕਿਹਾ ਕਿ 25 ਕਰੋੜ ਡਾਲਰ ਨਿਵੇਸ਼ ਕਰਾਂਗੇ ਪਰ ਉਨ੍ਹਾਂ ਨੇ 2 ਕਰੋੜ ਡਾਲਰ ਲਗਾਏ, ਸਾਡੀ ਜ਼ਮੀਨ ਦੀ ਵਰਤੋਂ ਕੀਤੀ ਗਈ ਅਤੇ ਉੱਚੇ ਮੁੱਲ 'ਤੇ ਸਾਨੂੰ ਵਾਪਸ ਵੇਚ ਦਿੱਤਾ । ਇਹ ਕਿਹੋ ਜਿਹਾ ਕੰਮ ਹੈ? ਜ਼ਿਕਰਯੋਗ ਹੈ ਕਿ ਟਾਟਾ ਹਾਊਸਿੰਗ ਨੇ ਪਿਛਲੇ ਸਾਲ ਕੋਲੰਬੋ ਦੇ ਵਿਚਕਾਰ 40 ਕਰੋੜ ਡਾਲਰ ਦਾ ਇਕ ਰਿਹਾਇਸ਼ੀ ਪ੍ਰਾਜੈਕਟ ਸ਼ੁਰੂ ਕੀਤਾ ਸੀ, ਜਿਸ ਨਾਲ 65,000 ਲੋਕਾਂ ਨੂੰ ਜਗ੍ਹਾ ਬਦਲਣੀ ਪਈ । ਉਥੇ ਹੀ ਸਾਬਕਾ ਰਾਸ਼ਟਰਪਤੀ ਮਹਿੰਦਾ ਰਾਜਪਕਸ਼ੇ ਨੂੰ ਵਿਰੋਧੀ ਦਲਾਂ ਦੀ ਭਾਰੀ ਆਲੋਚਨਾ ਦਾ ਸਾਹਮਣਾ ਕਰਨਾ ਪਿਆ ਸੀ । ਇਸ ਵਿਚ ਟਾਟਾ ਹਾਊਸਿੰਗ ਦੇ ਬੁਲਾਰੇ ਨੇ ਇਸ ਮਾਮਲੇ 'ਤੇ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ।
ਸੈਲਕਾਨ-ਏਅਰਸੈੱਲ ਦਾ ਗੱਠਜੋੜ
NEXT STORY