ਨਵੀਂ ਦਿੱਲੀ- ਦੁਨੀਆ ਦੇ ਸਭ ਤੋਂ ਵੱਡੇ ਮੋਬਾਈਲ ਈਵੈਂਟ ਮੋਬਾਈਲ ਵਰਲਡ ਕਾਂਗਰਸ 'ਚ ਇਸ ਵਾਰ ਬਹੁਤ ਸਾਰੇ ਸਮਾਰਟਫੋਨ ਦੇਖਣ ਨੂੰ ਮਿਲੇ। ਇਨ੍ਹਾਂ 'ਚੋਂ ਬਹੁਤ ਸਾਰੇ ਸਮਾਰਟਫੋਨਸ ਨੂੰ ਭਾਰਤੀ ਬਾਜ਼ਾਰ 'ਚ ਪ੍ਰਾਥਮਿਕਤਾ ਦੇ ਤੌਰ 'ਤੇ ਲਾਂਚ ਕੀਤਾ ਜਾਵੇਗਾ। ਇਹ ਕੁਝ ਸਮਾਰਟਫੋਨ ਹਨ ਜੋ ਜਲਦੀ ਹੀ ਬਾਜ਼ਾਰ 'ਚ ਦੇਖਣ ਨੂੰ ਮਿਲਣਗੇ।
ਗਲੈਕਸੀ ਐਸ6 ਤੇ 6ਐੱਜ
ਸੈਮਸੰਗ ਨੇ 1 ਮਾਰਚ ਨੂੰ ਗਲੈਕਸੀ ਐਸ6 ਅਤੇ ਐਸ6 ਐੱਜ ਨੂੰ ਪੇਸ਼ ਕੀਤਾ ਹੈ ਅਤੇ ਮੋਬਾਈਲ ਵਰਲਡ ਕਾਂਗਰਸ 'ਚ ਇਹ ਸਭ ਤੋਂ ਵੱਡਾ ਲਾਂਚ ਸੀ। ਐਸ6 ਅਤੇ ਐਸ6 ਐੱਜ ਨੂੰ ਅਪ੍ਰੈਲ 'ਚ ਭਾਰਤੀ ਬਾਜ਼ਾਰ 'ਚ ਉਤਾਰਿਆ ਜਾਵੇਗਾ। ਦੋਵਾਂ ਐਸ6 ਮਾਡਲ 'ਚ 2ਕੇ (1440 ਗੁਣਾ 2560 ਪਿਕਸਲ ਡਿਸਪਲੇ), 64 ਬਿੱਟ ਓਕਟਾ ਕੋਰ ਐਕਸੀਨਾਸ ਪ੍ਰੋਸੈਸਰ, 3 ਜੀ.ਬੀ. ਡੀ.ਡੀ.ਆਰ 4 ਰੈਮ ਅਤੇ, 32,64 ਅਤੇ 128 ਜੀ.ਬੀ. ਇੰਟਰਨਲ ਸਟੋਰੇਜ, 16 ਮੈਗਾਪਿਕਸਲ ਰਿਅਰ ਅਤੇ 5 ਮੈਗਾਪਿਕਸਲ ਫਰੰਟ ਕੈਮਰਾ ਦਿੱਤਾ ਗਿਆ ਹੈ।
ਵਨ ਐਮ9
ਐਚ.ਟੀ.ਸੀ. ਦਾ ਨਵਾਂ ਪ੍ਰੀਮਿਅਮ ਲੁੱਕ ਡਿਜ਼ਾਈਨ ਵਾਲਾ ਸਮਾਰਟਫੋਨ ਵਨ ਐਮ9 ਵੀ ਮਾਰਚ ਦੇ ਮੱਧ 'ਚ ਭਾਰਤ 'ਚ ਦੇਖਣ ਨੂੰ ਮਿਲੇਗਾ। ਫੋਨ 'ਚ 5 ਇੰਚ ਦੀ ਫੁੱਲ ਐਚ.ਡੀ. ਐਲ.ਸੀ.ਡੀ. ਡਿਸਪਲੇ, 2 ਗੀਗਾਹਾਰਟਜ਼ ਕਵਾਲਕਾਮ ਸਨੈਪਡਰੈਗਨ 810 ਪ੍ਰੋਸੈਸਰ (64 ਬਿਟ), 3 ਜੀ.ਬੀ. ਰੈਮ, 32 ਜੀ.ਬੀ. ਇੰਟਰਨਲ ਸਟੋਰੇਜ, 128 ਜੀ.ਬੀ. ਐਕਸਟਰਨਲ ਸਟੋਰੇਜ, 20 ਮੈਗਾਪਿਕਸਲ ਰਿਅਰ ਕੈਮਰਾ, 4 ਮੈਗਾਪਿਕਸਲ ਅਲਟਰਾ ਪਿਕਸਲ ਕੈਮਰਾ ਦਿੱਤਾ ਗਿਆ ਹੈ। ਇਸ ਦੇ ਇਲਾਵਾ ਇਹ ਫੋਨ ਐਂਡਰਾਇਡ ਦੇ 5.0 ਲਾਲੀਪਾਪ ਵਰਜ਼ਨ 'ਤੇ ਚੱਲਦਾ ਹੈ।
ਐਕਸਪੀਰੀਆ ਐਮ4 ਐਕਵਾ
ਸੋਨੀ ਆਪਣਾ ਵਾਟਰਪਰੂਫ ਸਮਾਰਟਫੋਨ ਐਕਸਪੀਰੀਆ ਐਮ4 ਐਕਵਾ ਇਸ ਮਹੀਨੇ ਦੇ ਅੰਤ ਤਕ ਜਾਂ ਫਿਰ ਅਪ੍ਰੈਲ 'ਚ ਲਾਂਚ ਕਰੇਗੀ। ਐਕਸਪੀਰੀਆ ਐਮ4 ਐਕਵਾ ਦੀ ਝਲਕ ਵਰਲਡ ਕਾਂਗਰਸ 'ਚ ਦੇਖਣ ਨੂੰ ਮਿਲੀ ਸੀ। ਐਮ4 ਐਕਵਾ 'ਚ 64 ਬਿਟ ਕਵਾਲਕਾਮ 615 ਸਨੈਪਡਰੈਗਨ ਪ੍ਰੋਸੈਸਰ, 2 ਜੀ.ਬੀ. ਰੈਮ, 8 ਜੀ.ਬੀ. ਇੰਟਰਨਲ ਸਟੋਰੇਜ, 720 ਪੀ ਐਚ.ਡੀ. ਡਿਸਪਲੇ ਦਿੱਤੀ ਗਈ ਹੈ। ਇਸ ਦੇ ਇਲਾਵਾ ਫੋਨ ਦੇ ਰਿਅਰ 'ਚ 13 ਮੈਗਾਪਿਕਸਲ ਦਾ ਕੈਮਰਾ ਅਤੇ ਫਰੰਟ 'ਚ 5 ਮੈਗਾਪਿਕਸਲ ਦਾ ਕੈਮਰਾ ਦਿੱਤਾ ਗਿਆ ਹੈ ਅਤੇ ਇਹ ਸਮਾਰਟਫੋਨ ਐਂਡਰਾਇਡ 5.0 ਲਾਲੀਪਾਪ ਵਰਜ਼ਨ 'ਤੇ ਚੱਲਦਾ ਹੈ।
ਲੇਨੋਵੋ ਏ7000
ਚਾਈਨਿਜ਼ ਸਮਾਰਟਫੋਨ ਮੇਕਰ ਲੇਨੋਵੋ ਇਸ ਮਹੀਨੇ ਏ7000 ਸਮਾਰਟਫੋਨ ਨੂੰ ਭਾਰਤੀ ਬਾਜ਼ਾਰ 'ਚ ਲਾਂਚ ਕਰੇਗਾ। ਇਹ ਪਹਿਲਾ ਵਣਜ ਸਮਾਰਟਫੋਨ ਹੈ ਜਿਸ 'ਚ ਡੋਲਬਾਇ ਐਟਮਸ ਟੈਕਨਾਲੋਜੀ ਦੀ ਵਰਤੋਂ ਕੀਤੀ ਗਈ ਹੈ। ਏ7000 'ਚ 5.5 ਇੰਚ ਦੀ 720 ਪਿਕਸਲ ਡਿਸਪਲੇ, 7.9 ਐਮ.ਐਮ. ਪਤਲਾ ਅਤੇ ਭਾਰ 140 ਗ੍ਰਾਮ, 1.5 ਗੀਗਾਹਾਰਟਜ਼ ਮੀਡੀਆਟੈਕ ਓਕਟਾ ਕੋਰ ਪ੍ਰੋਸੈਸਰ, 2 ਜੀ.ਬੀ. ਰੈਮ, 8 ਜੀ.ਬੀ. ਇੰਟਰਨਲ ਅਤੇ 32 ਜੀ.ਬੀ. ਐਸ.ਡੀ. ਕਾਰਡ ਸਟੋਰੇਜ, 8 ਮੈਗਾਪਿਕਸਲ ਰਿਅਰ ਆਟੋਫੋਕਸ ਕੈਮਰਾ ਅਤੇ ਫਰੰਟ 'ਤੇ 5 ਮੈਗਾਪਿਕਸਲ ਕੈਮਰਾ ਲੱਗਾ ਹੈ।
ਮੋਟੋ ਈ ਸੈਕਿੰਡ ਜਨਰੇਸ਼ਨ
ਮਟਰੋਲਾ ਦਾ ਦੂਜੀ ਪੀੜ੍ਹੀ ਦਾ ਮੋਟੋ ਈ ਵੀ ਇਸ ਮਹੀਨੇ ਲਾਂਚ ਕੀਤਾ ਜਾਵੇਗਾ। ਕੰਪਨੀ ਇਸ ਨੂੰ 10 ਮਾਰਚ ਨੂੰ ਯਾਨੀ ਕੱਲ ਲਾਂਚ ਕਰੇਗੀ ਤੇ ਇਸ ਨੂੰ ਫਲਿਪਕਾਰਟ ਜ਼ਰੀਏ ਵੇਚਿਆ ਜਾਵੇਗਾ। ਮਟਰੋਲਾ ਨੇ ਮੋਟੋ ਈ ਨੂੰ ਦੋ ਵੈਰੀਐਂਟ 3ਜੀ ਅਤੇ 4ਜੀ ਐਲ.ਟੀ.ਈ. 'ਚ ਪੇਸ਼ ਕੀਤਾ ਹੈ। ਫੋਨ ਦੇ 3ਜੀ ਵੈਰੀਐਂਟ 'ਚ 1.2 ਗੀਗਾਹਾਰਟਜ਼ ਕਵਾਲਕਾਮ ਸਨੈਪਡਰੈਗਨ 200 ਕਵਾਰਡਕੋਰ ਪ੍ਰੋਸੈਸਰ ਤੇ 4ਜੀ ਐਲ.ਟੀ.ਈ. 'ਚ 1.2 ਗੀਗਾਹਾਰਟਜ਼ ਕਵਾਡ ਕੋਰ ਸਨੈਪਡਰੈਗਨ 410 ਪ੍ਰੋਸੈਸਰ ਦਿੱਤਾ ਹੈ ਜੋ 64 ਬਿਟ 'ਤੇ ਚੱਲਦਾ ਹੈ। ਇਸ ਦੇ ਇਲਾਵਾ ਮੋਟੋ ਈ ਦੇ ਦੋਵਾਂ ਵੈਰੀਐਂਟਸ 'ਚ 4.5 ਇੰਚ ਦੀ 540 ਗੁਣਾ 960 ਪਿਕਸਲ ਡਿਸਪਲੇ, ਗੋਰਿਲਾ ਗਲਾਸ 3 ਦੀ ਸੁਰੱਖਿਆ, 1 ਜੀ.ਬੀ. ਰੈਮ, 5 ਮੈਗਾਪਿਕਸਲ ਰਿਅਰ ਅਤੇ 0.3 ਫਰੰਟ ਕੈਮਰਾ ਅਤੇ ਐਂਡਰਾਇਡ 5.0 ਲਾਲੀਪਾਪ ਵਰਜ਼ਨ ਦਿੱਤਾ ਗਿਆ ਹੈ।
ਲੂਮਿਆ 640
ਟੈਕਨਾਲੋਜੀ ਜਗਤ ਦੀ ਦਿੱਗਜ਼ ਕੰਪਨੀ 'ਚੋਂ ਇਕ ਮਾਈਕਰੋਸਾਫਟ ਲੂਮਿਆ 640 ਨੂੰ ਅਪ੍ਰੈਲ 'ਚ ਲੈ ਕੇ ਆਏਗੀ। ਲੂਮਿਆ 640 'ਚ 5 ਇੰਚ ਦੀ ਡਿਸਪਲੇ, 1.2 ਗੀਗਾਹਾਰਟਜ਼ ਕਵਾਡਕੋਰ ਪ੍ਰੋਸੈਸਰ, 1 ਜੀ.ਬੀ., 8 ਜੀ.ਬੀ. ਇੰਟਰਨਲ, 128 ਜੀ.ਬੀ. ਐਸ.ਡੀ. ਕਾਰਡ ਸਟੋਰੇਜ, 8 ਮੈਗਾਪਿਕਸਲ ਰਿਅਰ ਤੇ 1 ਮੈਗਾਪਿਕਸਲ ਫਰੰਟ ਕੈਮਰਾ, 4ਜੀ ਕੁਨੈਕਟੀਵਿਟੀ ਦਾ ਆਪਸ਼ਨ ਉਪਲੱਬਧ ਹੈ।
ਟਾਟਾ ਟਾਊਨਸ਼ਿਪ ਪ੍ਰਾਜੈਕਟ ਦੀ ਸਮੀਖਿਆ ਕਰੇਗਾ ਸ਼੍ਰੀਲੰਕਾ
NEXT STORY