ਨਵੀਂ ਦਿੱਲੀ- ਮੋਬਾਈਲ ਫੋਨ ਬਣਾਉਣ ਵਾਲੀ ਕੰਪਨੀ ਮਟੋਰਲਾ ਨੇ ਆਪਣੇ ਸਭ ਤੋਂ ਸਸਤੇ ਸਮਾਰਟਫੋਨ ਮੋਟੋ ਈ ਦਾ ਦੂਜੀ ਪੀੜ੍ਹੀ ਦਾ ਸੰਸਕਰਣ ਅੱਜ ਭਾਰਤੀ ਬਾਜ਼ਰ 'ਚ ਪੇਸ਼ ਕੀਤਾ ਜਿਸ ਦੀ ਕੀਮਤ 6999 ਰੁਪਏ ਹੈ। ਭਾਰਤ 'ਚ ਇਹ ਸਿਰਫ ਆਨਲਾਈਨ ਵੈਬਸਾਈਟ ਫਲਿਪਕਾਰਟ ਜ਼ਰੀਏ ਵੇਚਿਆ ਜਾਵੇਗਾ। ਫੋਨ 'ਚ 1.2 ਗੀਗਾਹਾਰਟਜ਼ ਕਵਾਲਕਾਮ ਸਨੈਪਡਰੈਗਨ 200 ਕਵਾਰਡਕੋਰ ਪ੍ਰੋਸੈਸਰ ਦਿੱਤਾ ਹੈ।
ਇਸ ਦੇ ਇਲਾਵਾ ਮੋਟੋ ਈ 'ਚ 4.5 ਇੰਚ ਦੀ 540 ਗੁਣਾ 960 ਪਿਕਸਲ ਡਿਸਪਲੇ, ਗੋਰਿਲਾ ਗਲਾਸ 3 ਦੀ ਸੁਰੱਖਿਆ, 1 ਜੀ.ਬੀ. ਰੈਮ, 8 ਜੀ.ਬੀ. ਇੰਟਰਨਲ ਮੈਮੋਰੀ ਜਿਸ ਨੂੰ 32 ਜੀ.ਬੀ. ਤਕ ਵਧਾਇਆ ਜਾ ਸਕਦਾ ਹੈ, 5 ਮੈਗਾਪਿਕਸਲ ਰਿਅਰ ਅਤੇ 0.3 ਫਰੰਟ ਕੈਮਰਾ ਅਤੇ ਐਂਡਰਾਇਡ 5.0 ਲਾਲੀਪਾਪ ਵਰਜ਼ਨ ਦਿੱਤਾ ਗਿਆ ਹੈ। ਇਸ ਫੋਨ 'ਚ 2390 ਐਮ.ਏ.ਐਚ. ਦੀ ਬੈਟਰੀ ਦਿੱਤੀ ਗਈ ਹੈ।
ਇਹ ਸਫੇਦ ਅਤੇ ਕਾਲੇ ਰੰਗਾਂ 'ਚ ਉਪਲੱਬਧ ਹੈ। ਜ਼ਿਕਰਯੋਗ ਹੈ ਕਿ ਮੋਟੋ ਈ ਦਾਵ 4ਜੀ ਮਾਡਲ ਮਈ ਤਕ ਭਾਰਤ ਲਿਆਉਣ ਨੂੰ ਲੈ ਕੇ ਆਸਵੰਦ ਹੈ, ਜਿਸ ਦੀ ਕੀਮਤ 10,000 ਰੁਪਏ ਤੋਂ ਘੱਟ ਹੋਵੇਗੀ। ਕੰਪਨੀ ਜਿਓਮੀ ਅਤੇ ਯੂ ਵਰਗੇ ਬਰਾਂਡ ਨਾਲ ਮੁਕਾਬਲੇਬਾਜ਼ੀ ਵੇਖਦਿਆਂ ਇਹ ਕਦਮ ਚੁੱਕ ਰਹੀ ਹੈ।
ਮਾਈਕਰੋਮੈਕਸ ਨੇ ਘਟਾਈ ਬੋਲਟ ਕਿਊ324 ਦੀ ਕੀਮਤ
NEXT STORY