ਨਵੀਂ ਦਿੱਲੀ- ਪੈਟ੍ਰੋਕੈਮੀਕਲ ਦੇ ਨਾਲ ਹੀ ਵੱਖ-ਵੱਖ ਖੇਤਰਾਂ 'ਚ ਕਾਰੋਬਾਰ ਕਰਨ ਵਾਲੀ ਕੰਪਨੀ ਰਿਲਾਇੰਸ ਇੰਡਸਟਰੀ ਦਾ 3.68 ਲੱਖ ਕਰੋੜ ਰੁਪਏ ਦੀ ਜਾਇਦਾਦ ਨਾਲ ਦੇਸ਼ ਦੀ ਸਭ ਤੋਂ ਵੱਡੀ ਕੰਪਨੀ ਬਣ ਗਈ ਹੈ। ਵਿੱਤ ਅਤੇ ਕੰਪਨੀ ਮਾਮਲਿਆਂ ਦੇ ਮੰਤਰੀ ਅਰੁਣ ਜੇਤਲੀ ਨੇ ਦੱਸਿਆ ਕਿ ਜਾਇਦਾਦ ਦੇ ਮਾਮਲੇ 'ਚ ਜਨਤਕ ਖੇਤਰ ਦੀ ਤੇਲ ਮਾਰਕੀਟਿੰਗ ਕੰਪਨੀ ਇੰਡੀਅਨ ਆਇਲ ਕਾਰਪੋਰੇਸ਼ਨ (ਆਈ.ਓ.ਸੀ.) ਦਾ 2.52 ਲੱਖ ਕਰੋੜ ਰੁਪਏ ਨਾਲ ਰਿਲਾਇੰਸ ਤੋਂ ਬਾਅਦ ਸਥਾਨ ਹੈ, ਉਥੇ ਹੀ 10 ਮੋਹਰੀ ਕੰਪਨੀਆਂ 'ਚ ਨਿੱਜੀ ਖੇਤਰ ਦੀਆਂ ਕੇਵਲ 2 ਕੰਪਨੀਆਂ ਰਿਲਾਇੰਸ ਅਤੇ ਰਿਹਾਇਸ਼ ਖੇਤਰ ਲਈ ਵਿੱਤੀ ਸੇਵਾ ਦੇਣ ਵਾਲੀ ਕੰਪਨੀ ਹਾਊਸਿੰਗ ਡਿਵੈਲਪਮੈਂਟ ਫਾਈਨੈਂਸ ਕਾਰਪੋਰੇਸ਼ਨ (ਐਚ.ਡੀ.ਐਫ.ਸੀ.) 2.25 ਲੱਖ ਕਰੋੜ ਰੁਪਏ ਵੀ ਸ਼ਾਮਿਲ ਹਨ ।
ਇਸ ਤੋਂ ਇਲਾਵਾ ਮੋਹਰੀ 10 'ਚ ਪਾਵਰ ਫਾਈਨਾਂਸ ਕਾਰਪੋਰੇਸ਼ਨ 1.94 ਲੱਖ ਕਰੋੜ ਰੁਪਏ ਚੌਥੇ, ਐਨ.ਟੀ.ਪੀ.ਸੀ. (1.80 ਲੱਖ ਕਰੋੜ ਰੁਪਏ) 5ਵੇਂ, ਪੇਂਡੂ ਬਿਜਲੀਕਰਣ ਨਿਗਮ (1.53 ਲੱਖ ਕਰੋੜ ਰੁਪਏ) ਛੇਵੇਂ, ਪਾਵਰ ਗਰਿੱਡ ਕਾਰਪੋਰੇਸ਼ਨ (1.40 ਲੱਖ ਕਰੋੜ ਰੁਪਏ) 7ਵੇਂ, ਐਲ.ਆਈ.ਸੀ. ਹਾਊਸਿੰਗ ਫਾਈਨਾਂਸ (95,777 ਕਰੋੜ ਰੁਪਏ ) 8ਵੇਂ, ਭਾਰਤੀ ਇਸਪਾਤ ਅਥਾਰਿਟੀ (ਸੇਲ, 91,962 ਕਰੋੜ ਰੁਪਏ) 9ਵੇਂ ਅਤੇ ਭਾਰਤ ਸੰਚਾਰ ਨਿਗਮ ਲਿ. (ਬੀ.ਐਸ.ਐਨ.ਐਲ., 89,333 ਕਰੋੜ ਰੁਪਏ) 10ਵੇਂ ਸਥਾਨ 'ਤੇ ਰਹੀ।
'ਵਿਦੇਸ਼ਾਂ 'ਚ ਪੜ੍ਹਣ ਲਈ 45,000 ਕਰੋੜ ਖਰਚਦੇ ਹਨ ਭਾਰਤੀ'
NEXT STORY