ਫਰੂਖਾਬਾਦ- ਉੱਤਰ ਪ੍ਰਦੇਸ਼ 'ਚ ਫਰੂਖਾਬਾਦ ਜ਼ਿਲੇ ਦੇ ਹੋਮੇਓਪੈਥਿਕ ਹਸਪਤਾਲਾਂ ਤੋਂ ਪਿਛਲੇ ਕਰੀਬ 2 ਹਫਤਿਆਂ 'ਚ 9 ਹਜ਼ਾਰ ਲੋਕਾਂ ਨੇ 'ਸਵਾਈਨ ਫਲੂ' ਤੋਂ ਬਚਾਅ ਲਈ ਦਵਾਈਆਂ ਲਈਆਂ। ਡਾਕਟਰ ਰਾਮ ਮਨੋਹਰ ਲੋਹੀਆ ਹਸਪਤਾਲ ਸਥਿਤ ਹੋਮੇਓਪੈਥਿਕ ਹਸਪਤਾਲ ਦੀ ਸੀਨੀਅਰ ਡਾਕਟਰ ਡਾ. ਮਧੁਰੰਜਨ ਸਕਸੈਨਾ ਨੇ ਇਹ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪਿਛਲੇ ਮਹੀਨੇ 24 ਫਰਵਰੀ ਤੋਂ ਅੱਜ ਤੱਕ ਹਰ ਦਿਨ ਔਸਤਨ 350-450 ਲੋਕ 'ਸਵਾਈਨ ਫਲੂ' ਤੋਂ ਬਚਾਅ ਲਈ ਹੋਮੇਓਪੈਥਿਕ ਦਵਾਈਆਂ ਲੈ ਰਹੇ ਹਨ। ਉਨ੍ਹਾਂ ਨੇ ਦੱਸਿਆ ਕਿ ਸ਼ਹਿਰੀ ਖੇਤਰ ਦੇ ਰਾਮਾਨੰਦ ਗਰਲਜ਼, ਨੁਨਹਾਈ ਆਜ਼ਾਦ ਭਵਨ, ਸਿਵਲ ਹਸਪਤਾਲ ਅਤੇ ਲੋਹੀਆ ਹਸਪਤਾਲ ਦੇ ਹੋਮੇਓਪੈਥਿਕ ਹਸਪਤਾਲ 'ਚ ਸਵੇਰ ਤੋਂ ਦੁਪਹਿਰ ਤੱਕ ਆਉਣ ਵਾਲੇ ਸਾਰੇ ਸਵਾਈਨ ਫਲੂ ਬਚਾਅ ਵਾਲਿਆਂ ਨੂੰ ਦਵਾਈਆਂ ਮਿਲ ਰਹੀਆਂ ਹਨ। ਉਨ੍ਹਾਂ ਨੇ ਦੱਸਿਆ ਕਿ ਜ਼ਿਲੇ 'ਚ ਹੁਣ ਤੱਕ 9 ਹਜ਼ਾਰ ਲੋਕਾਂ ਨੂੰ ਸਵਾਈਨ ਫਲੂ ਬਚਾਅ ਦੀਆਂ ਦਵਾਈਆਂ ਵੰਡੀਆਂ ਗਈਆਂ ਹਨ। ਜ਼ਿਲੇ 'ਚ ਸਵਾਈਨ ਫਲੂ ਦਾ ਇਕ ਵੀ ਮਾਮਲਾ ਸਾਹਮਣੇ ਨਹੀਂ ਆਇਆ ਹੈ।
ਕਾਰ ਦੇ ਨਦੀ 'ਚ ਡਿਗਣ ਨਾਲ ਇਕ ਹੀ ਪਰਿਵਾਰ ਦੇ 5 ਲੋਕਾਂ ਦੀ ਮੌਤ
NEXT STORY