ਨਵੀਂ ਦਿੱਲੀ- ਤੁਹਾਡਾ ਏ.ਟੀ.ਐੱਮ. ਕਾਰਡ ਖਤਰੇ 'ਚ ਹੈ। ਏ.ਟੀ.ਐੱਮ. ਕਾਰਡ ਜੇਬ 'ਚ ਪਿਆ ਰਹੇਗਾ ਅਤੇ ਖਾਤੇ ਤੋਂ ਪੈਸਾ ਸਕਿੰਟਾਂ 'ਚ ਹੀ ਸਾਫ ਹੋ ਜਾਣਗੇ। ਇਸ ਦੇ ਲਈ ਸ਼ਾਤਿਰਾਂ ਨੂੰ ਨਾ ਤਾਂ ਤੁਹਾਡੇ ਏ.ਟੀ.ਐੱਮ. ਕਾਰਡ ਦੀ ਜ਼ਰੂਰਤ ਹੋਵੇਗੀ ਅਤੇ ਨਾ ਹੀ ਪਿਨ ਨੰਬਰ ਦੀ।
ਸ਼ਿਮਲਾ ਦੇ ਮਾਲਰੋਡ 'ਚ ਪੀ.ਐੱਨ.ਬੀ. ਏ.ਟੀ.ਐੱਮ. ਨੂੰ ਲੁੱਟਣ ਲਈ ਰਚੀ ਸਾਜ਼ਿਸ਼ ਦੇ ਦੋਸ਼ 'ਚ ਪੁਲਸ ਦੇ ਅੜਿੱਕੇ ਆਏ ਦੋਸ਼ੀਆਂ ਨੇ ਪੁੱਛਗਿੱਛ ਤੋਂ ਬਾਅਦ ਇਹ ਸਨਸਨੀਖੇਜ਼ ਖੁਲ੍ਹਾਸਾ ਕੀਤਾ ਹੈ। ਏ.ਟੀ.ਐੱਮ. ਲੁੱਟਣ ਦੀ ਇਹ ਸਾਜ਼ਿਸ਼ ਮੁੰਬਈ 'ਚ ਰਹਿਣ ਵਾਲਾ ਨਾਈਜੀਰੀਅਨ ਬਣਾ ਰਿਹਾ ਹੈ ਜੋ ਚਿੰਕੀ ਉਰਫ ਕਾਲਾ ਗਿਰੋਹ ਦਾ ਸਰਗਨਾ ਹੈ।
ਸਾਰੇ ਦੇਸ਼ 'ਚ ਏ.ਟੀ.ਐੱਮ. ਉਪਭੋਗਤਾਵਾਂ ਦਾ ਪੈਸਾ ਲੁੱਟਣ ਦੇ ਲਈ ਇਹ ਗਿਰੋਹ ਇਲੈਕਟ੍ਰਾਨਿਕ ਇੰਜੀਨੀਅਰਾਂ ਦੀ ਮਦਦ ਲੈ ਰਿਹਾ ਹੈ। ਹੁਣ ਅਸੀਂ ਤੁਹਾਨੂੰ ਦੱਸਦੇ ਹਾਂ ਕਿਵੇਂ ਇਹ ਗਿਰੋਹ ਤੁਹਾਡੇ ਏ.ਟੀ.ਐੱਮ. ਤੋਂ ਪੈਸੇ ਕਢਦਾ ਹੈ ਅਤੇ ਤੁਸੀਂ ਇਸ ਤੋਂ ਕਿਵੇਂ ਬਚ ਸਕਦੇ ਹੋ।
ਇੰਝ ਰਚਦੇ ਸਨ ਸਾਜ਼ਿਸ਼
ਇਨ੍ਹਾਂ ਦੋਸ਼ੀਆਂ ਨੇ ਬਹੁਤ ਹੀ ਚਾਲਾਕੀ ਨਾਲ ਏ.ਟੀ.ਐੱਮ 'ਚ ਏ.ਟੀ.ਐੱਮ. ਕਾਰਡ ਦੀ ਡਿਟੇਲ ਸਕੈਨ ਕਰਨ ਦੇ ਲਈ ਏ.ਟੀ.ਐੱਮ. 'ਚ ਕਾਰਡ ਸਵੈਪ ਕਰਨ ਵਾਲੀ ਜਗ੍ਹਾ 'ਤੇ ਐਡੀਸ਼ਨਲ ਸਲਾਟ ਸਕੀਮਰ ਅਤੇ ਪਾਸਵਰਡ ਦੇ ਲਈ ਸਪਾਈ ਕੈਮਰਾ ਲਗਾਇਆ ਹੋਇਆ ਸੀ।
ਇਸ ਦੌਰਾਨ ਜੋ ਵੀ ਉਪਭੋਗਤਾ ਏ.ਟੀ.ਐੱਮ. 'ਚ ਕਾਰਡ ਦਾ ਇਸਤੇਮਾਲ ਕਰ ਰਿਹਾ ਸੀ ਉਸ ਦੀ ਪੂਰੀ ਡਿਟੇਲ ਸਕੀਮਰ 'ਚ ਆ ਰਹੀ ਸੀ ਅਤੇ ਸਪਾਈ ਕੈਮਰੇ 'ਚ ਉਸ ਦਾ ਪਿਨ ਕੋਡ ਰਿਕਾਰਡ ਹੋ ਰਿਹਾ ਸੀ। ਸ਼ਾਤਿਰ ਆਪਣੀ ਯੋਜਨਾ ਵਿਚ ਕਾਮਯਾਬ ਰਹਿੰਦੇ ਜੇਕਰ ਉਹ ਸਕੀਮਰ ਅਤੇ ਸਪਾਈ ਕੈਮਰਾ ਕੱਢ ਕੇ ਲੈ ਜਾਂਦੇ। ਪਰ ਇਸ ਤੋਂ ਪਹਿਲੇ ਬੈਂਕ ਪ੍ਰਬੰਧਨ ਦੇ ਇਕ ਪ੍ਰਤੀਨਿਧੀ ਦੀ ਨਜ਼ਰ ਏ.ਟੀ.ਐੱਮ. 'ਤੇ ਪੈ ਗਈ ਜਿਸ ਤੋਂ ਬਾਅਦ ਪੁਲਸ ਨੇ ਬਾਅਦ 'ਚ ਨੌਜਵਾਨਾਂ ਨੂੰ ਜਾਲ ਵਿਛਾ ਕੇ ਫੜ ਲਿਆ।
ਇੰਝ ਵਰਤੋ ਸਾਵਧਾਨੀ
ਇਹ ਗਿਰੋਹ ਸਾਰੇ ਦੇਸ਼ 'ਚ ਆਪਣੀਆਂ ਜੜ੍ਹਾਂ ਫੈਲਾ ਚੁੱਕਾ ਹੈ। ਏ.ਟੀ.ਐੱਮ. ਦੇ ਅੰਦਰ ਕਿਤੇ ਵੀ ਅਜਿਹੇ ਸ਼ਾਤਿਰਾਂ ਦੇ ਸਕੀਮਰ ਅਤੇ ਸਪਾਈ ਕੈਮਰੇ ਤੁਹਾਡੇ ਕਾਰਡ ਅਤੇ ਤੁਹਾਡੇ ਪਿਨ ਨੰਬਰ ਨੂੰ ਰਿਕਾਰਡ ਕਰ ਸਕਦੇ ਹਨ। ਅਜਿਹੇ 'ਚ ਜੇਕਰ ਉਪਭੋਗਤਾਵਾਂ ਨੂੰ ਏ.ਟੀ.ਐੱਮ. ਦੇ ਅੰਦਰ ਕੋਈ ਸ਼ੱਕੀ ਚੀਜ਼ ਜਾਂ ਕੈਮਰਾ ਦਿਖਾਈ ਦਵੇ ਤਾਂ ਉਹ ਇਸ ਦੀ ਜਾਣਕਾਰੀ ਬੈਂਕ ਪ੍ਰਬੰਧਨ ਨੂੰ ਦੇ ਸਕਦੇ ਹਨ।
ਇਸ ਤੋਂ ਇਲਾਵਾ ਪਿਨ ਨੰਬਰ ਦੀ ਵਰਤੋਂ ਵੀ ਗੁਪਤ ਤਰੀਕੇ ਨਾਲ ਕਰਨ ਦੀ ਕੋਸ਼ਿਸ਼ ਕਰੋ। ਜਦੋਂਕਿ ਬੈਂਕਾਂ ਨੂੰ ਚਾਹੀਦਾ ਹੈ ਕਿ ਉਹ ਸੀ.ਸੀ.ਟੀ.ਵੀ. ਕੈਮਰਿਆਂ ਦੀ ਮਦਦ ਨਾਲ ਏ.ਟੀ.ਐੱਮ. 'ਚ ਆਉਣ ਵਾਲੇ ਸ਼ੱਕੀ ਲੋਕਾਂ 'ਤੇ ਨਜ਼ਰ ਰੱਖਣ। ਪੁਲਸ ਦੀ ਮਦਦ ਲੈਣ ਅਤੇ ਉਨ੍ਹਾਂ ਫੜਾਉਣ 'ਚ ਮਦਦ ਕਰਨ।
ਪ੍ਰੇਮੀ ਜੋੜੇ ਨੇ ਬੇਟੀ ਦਾ ਕਤਲ ਕਰ ਕੀਤੀ ਖੁਦਕੁਸ਼ੀ
NEXT STORY