ਨਵੀਂ ਦਿੱਲੀ- ਭਾਰਤੀ ਦੂਰਸੰਚਾਰ ਰੈਗੂਲੇਟਰੀ ਅਥਾਰਿਟੀ (ਟਰਾਈ) ਵਲੋਂ ਜਾਰੀ ਬਿਆਨ ਮੁਤਾਬਕ, ਦੇਸ਼ ਵਿਚ ਦੂਰਸੰਚਾਰ ਖਪਤਕਾਰ ਗਿਣਤੀ ਮਹੀਨਾ-ਦਰ-ਮਹੀਨਾ ਆਧਾਰ 'ਤੇ 0.85 ਫ਼ੀਸਦੀ ਵਾਧਾ ਦਰਜ ਕਰਦੇ ਹੋਏ ਜਨਵਰੀ 2015 ਦੇ ਅਖੀਰ 'ਚ 97.92 ਕਰੋੜ ਹੋ ਗਈ, ਜੋ ਦਸੰਬਰ 2014 ਵਿਚ 97.09 ਕਰੋੜ ਸੀ।
ਜਨਵਰੀ 2015 ਵਿਚ 35.6 ਲੱਖ ਖਪਤਕਾਰਾਂ ਨੇ ਮੋਬਾਈਲ ਨੰਬਰ ਪੋਰਟੇਬਿਲਿਟੀ (ਐਮ.ਐਨ.ਪੀ.) ਦੇ ਲਈ ਅਪਲਾਈ ਕੀਤਾ , ਉਥੇ ਹੀ ਬਰਾਡਬੈਂਡ ਖਪਤਕਾਰ ਗਿਣਤੀ 10.21 ਫ਼ੀਸਦੀ ਵਾਧੇ ਨਾਲ 8.57 ਕਰੋੜ ਤੋਂ ਵੱਧ ਕੇ 9.44 ਕਰੋੜ ਹੋ ਗਈ।
ਰੁਪਏ 'ਚ ਦੋ ਮਹੀਨਿਆਂ ਦੀ ਸਭ ਤੋਂ ਵੱਡੀ ਇਕ ਰੋਜ਼ਾ ਤੇਜ਼ੀ
NEXT STORY