ਨਵੀਂ ਦਿੱਲੀ- ਇਕ ਹਫਤੇ ਪਹਿਲਾਂ ਯੂ.ਐਸ.ਬੀ. ਟਾਈਪ ਸੀ ਦੇ ਬਾਰੇ 'ਚ ਕਿਸੀ ਨੂੰ ਪਤਾ ਵੀ ਨਹੀਂ ਸੀ ਪਰ ਹੁਣ ਇਸ ਦੀ ਚਰਚਾ ਹਰ ਥਾਂ ਹੋ ਰਹੀ ਹੈ। ਐਪਲ ਨੇ ਹਾਲ ਹੀ 'ਚ ਆਪਣੇ ਨਵੇਂ ਮੈਕਬੁੱਕ ਅਤੇ ਗੂਗਲ ਨੇ ਨਵੀਂ ਕਰੋਮਬੁੱਕ ਪਿਕਸਲ 'ਚ ਇਸ ਪੋਰਟ ਦੀ ਵਰਤੋਂ ਕੀਤੀ ਹੈ। ਹੁਣ ਸਵਾਲ ਹੈ ਕਿ ਯੂ.ਐਸ.ਬੀ. ਟਾਈਪ ਸੀ ਟੈਕਨਾਲੋਜੀ ਆਈ ਕਿਥੋਂ?
ਟੈਕਨਾਲੋਜੀ ਰੂਪ ਨਾਲ USB Implementers Forum (USB-IF) ਤੇ ਅੰਤਰਰਾਸ਼ਟਰੀ ਵਿਧੁਤ ਟੈਕਨਾਲੋਜੀ ਆਯੋਗ (IEC) ਤੋਂ ਇਹ ਟੈਕਨਾਲੋਜੀ ਆਈ ਹੈ ਪਰ ਇਕ ਰਿਪੋਰਟ ਅਨੁਸਾਰ ਨਵੀਂ ਗੱਲ ਸਾਹਮਣੇ ਆਈ ਹੈ। ਅਫਵਾਹਾਂ ਅਨੁਸਾਰ ਯੂ.ਐਸ.ਬੀ. ਟਾਈਪ ਸੀ ਨੂੰ ਵਿਕਸਿਤ ਕਰਨ 'ਚ ਐਪਲ ਦਾ ਹੱਥ ਹੋ ਸਕਦਾ ਹੈ।
ਐਪਲ ਵਿਸ਼ਲੇਸ਼ਕ ਜਾਨ ਗਰੂਬਰ ਅਨੁਸਾਰ ਟਾਈਪ ਸੀ ਸਿੱਧੇ ਤੌਰ 'ਤੇ ਕਰੋਮਬੁੱਕ ਨਿਰਮਾਤਾ ਤੋਂ ਆਇਆ ਹੈ। ਪਿਛਲੇ ਹਫਤੇ ਇਕ ਪੋਡਕਾਸਟ 'ਚ ਉਨ੍ਹਾਂ ਕਿਹਾ ਕਿ ਇਸ ਟੈਕਨਾਲੋਜੀ ਨੂੰ ਬਣਾਉਣ 'ਚ ਐਪਲ ਦਾ ਹੱਥ ਹੋ ਸਕਦਾ ਹੈ। ਹਾਲਾਂਕਿ ਐਪਲ ਆਪਣੇ ਡਿਵਾਈਸਿਜ਼ ਦੇ ਨਾਲ ਨਵੇਂ ਟਰੈਂਡ ਦੇ ਨਾਲ ਨਵੀਂ ਟੈਕਨਾਲੋਜੀ ਵੀ ਲੈ ਕੇ ਆਉਂਦਾ ਹੈ ਪਰ ਅਜੇ ਇਸ ਬਾਰੇ 'ਚ ਸਹੀ ਤਰ੍ਹਾਂ ਨਹੀਂ ਕਿਹਾ ਜਾ ਸਕਦਾ ਕਿ ਇਸ ਨੂੰ ਬਣਾਉਣ 'ਚ ਐਪਲ ਦਾ ਹੱਥ ਹੈ।
ਕੀ ਹੈ ਯੂ.ਐਸ.ਬੀ. ਟਾਈਪ ਸੀ
ਯੂ.ਐਸ.ਬੀ. ਟਾਈਪ ਸੀ ਇਕ ਇਸ ਤਰ੍ਹਾਂ ਦੀ ਪੋਰਟ ਹੈ ਜਿਸ ਨਾਲ ਇਕ ਹੀ ਪੋਰਟ ਨੂੰ ਕਈ ਸਾਰੇ ਕੰਮਾਂ ਲਈ ਵਰਤੋਂ ਕੀਤਾ ਜਾ ਸਕਦਾ ਹੈ। ਇਸ ਦੇ ਇਲਾਵਾ ਇਸ ਪੋਰਟ ਦੀ ਮਦਦ ਨਾਲ ਤੁਸੀਂ ਤੇਜ਼ੀ ਨਾਲ ਡਾਟਾ ਵੀ ਟਰਾਂਸਫਰ ਕਰ ਸਕਦੇ ਹੋ।
ਐਸ.ਬੀ.ਆਈ. ਦੀ ਮੈਗਾ ਨਿਲਾਮੀ : 300 ਜਾਇਦਾਦਾਂ ਦੀ ਆਨਲਾਈਨ ਨਿਲਾਮੀ ਪ੍ਰਕਿਰਿਆ
NEXT STORY