ਨਵੀਂ ਦਿੱਲੀ- ਸਰਚ ਜੁਆਇੰਟ ਗੂਗਲ ਦੀ ਮਸ਼ਹੂਰ ਵੀਡੀਓ ਵੈਬਸਾਈਟ ਯੂ-ਟਿਊਬ ਇਕ ਖਾਸ ਫੀਚਰ ਲੈ ਕੇ ਆਈ ਹੈ। ਇਸ ਖਾਸ ਫੀਚਰ ਦਾ ਫਾਇਦਾ ਇਹ ਹੈ ਕਿ ਹੁਣ ਯੂ-ਟਿਊਬ 'ਤੇ 360 ਡਿਗਰੀ ਵਾਲੇ ਵੀਡੀਓ ਅਪਲੋਡ ਕੀਤੇ ਜਾ ਸਕਦੇ ਹਨ। ਇਸ ਦੇ ਇਲਾਵਾ ਯੂ-ਟਿਊਬ 'ਤੇ 360 ਡਿਗਰੀ ਵਾਲੇ ਵੀਡੀਓ ਦੇਖੇ ਵੀ ਜਾ ਸਕਦੇ ਹਨ।
ਯੂ-ਟਿਊਬ ਦੀ 360 ਡਿਗਰੀ ਵਾਲੀ ਵੀਡੀਓ ਕੰਪਿਊਟਰ ਅਤੇ ਕੰਪਨੀ ਦੇ ਆਪਣੇ ਐਂਡਰਾਇਡ ਐਪ 'ਚ ਦੇਖੀ ਜਾ ਸਕਦੀ ਹੈ। ਅਜੇ ਇਹ ਸਹੂਲਚ ਆਈ.ਓ.ਐਸ. ਡਿਵਾਈਸਿਜ਼ 'ਚ ਨਹੀਂ ਦਿੱਤੀ ਗਈ ਹੈ ਪਰ ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ਜਲਦੀ ਹੀ ਆਈ.ਓ.ਐਸ. ਡਿਵਾਈਸਿਜ਼ 'ਚ ਵੀ ਇਸ ਤਰ੍ਹਾਂ ਦੇਖਣ ਨੂੰ ਮਿਲੇਗਾ। ਇਸ ਦੇ ਇਲਾਵਾ ਯੂ-ਟਿਊਬ ਕੰਪਨੀਆਂ ਦੇ ਨਾਲ ਮਿਲ ਕੇ 360 ਡਿਗਰੀ ਕੈਮਰਾ ਟੈਕਨਾਲੋਜੀ 'ਤੇ ਵੀ ਕੰਮ ਕਰ ਰਿਹਾ ਹੈ।
ਕੰਪਿਊਟਰ 'ਤੇ ਵਰਤੋਂ
ਕੰਪਿਊਟਰ 'ਚ ਯੂ-ਟਿਊਬ 'ਤੇ 360 ਡਿਗਰੀ ਵੀਡੀਓ ਦੇਖਣ ਲਈ ਮਾਊਸ ਤੋਂ ਵਿਊ ਨੂੰ ਡਰੈਗ ਕੀਤਾ ਜਾ ਸਕਦਾ ਹੈ। ਇਸ ਦੇ ਇਲਾਵਾ ਤੁਸੀਂ ਚਾਰ ਦੇ ਨਿਸ਼ਾਨਾਂ ਤੋਂ ਵੀ ਵਿਊ ਨੂੰ ਖੱਬੇ ਜਾਂ ਸੱਜੇ ਕਰ ਸਕਦੇ ਹੋ।
ਫੋਨ 'ਤੇ ਵਰਤੋਂ
ਇਸੇ ਤਰ੍ਹਾਂ ਐਂਡਰਾਇਡ ਡਿਵਾਈਸ 'ਚ 360 ਡਿਗਰੀ ਵੀਡੀਓ ਨੂੰ ਫੋਨ ਅਤੇ ਟੈਬਲੇਟ 'ਤੇ ਦੇਖਣ ਲਈ ਤੁਹਾਨੂੰ ਆਪਣੇ ਡਿਵਾਈਸ ਨੂੰ ਇਕ ਤੋਂ ਦੂਜੇ ਪਾਸੇ ਲੈ ਕੇ ਜਾਣਾ ਹੋਵੇਗਾ।
ਕਦੇ ਸੋਚਿਆ ਨੀਂ ਸੀ ਇੰਨੀ ਵੱਡੀ ਹਾਰਡ ਡਰਾਈਵ (Hard Drive) ਵੀ ਦੇਖਣ ਨੂੰ ਮਿਲੇਗੀ
NEXT STORY