ਨਵੀਂ ਦਿੱਲੀ- ਹੁਣ ਤੱਕ ਤੁਸੀਂ ਇੰਨੀ ਵੱਡੀ ਹਾਰਡ ਡਰਾਈਵ ਦੇ ਬਾਰੇ 'ਚ ਸ਼ਾਇਦ ਸੋਚਿਆ ਨਹੀਂ ਹੋਵੇਗਾ ਪਰ ਪੱਛਮੀ ਡਿਜੀਟਲ ਸਹਾਇਕ (HGST) ਨੇ ਬੋਸਟਨ 'ਚ ਹੋਏ ਲਿਨਕਸ ਐਂਡ ਓਪਨ ਸੋਰਸ ਸਟੋਰੇਜ ਡਿਵੈਲਪਰਸ ਟ੍ਰੈਡ ਸ਼ੋਅ 'ਚ 10 ਟੀ.ਬੀ. (10 TB) ਦੀ ਹਾਰਡ ਡਰਾਈਵ ਨੂੰ ਪੇਸ਼ ਕੀਤਾ। ਜੀ ਹਾਂ 10 ਟੀ.ਬੀ. ਦੀ ਹਾਰਡ ਡਰਾਈਵ।
HGDT ਵਲੋਂ ਪੇਸ਼ ਕੀਤੀ ਗਈ 10 ਟੀ.ਬੀ. ਦੀ SMR Helioseal HDD ਡਾਟਾ ਸੈਂਟਰ ਦੀ ਕਿਸਮਤ 'ਚ ਹੀ ਹੈ ਪਰ ਇਸ ਗੱਲ ਤੋਂ ਨਿਰਾਸ਼ ਹੋਣ ਦੀ ਲੋੜ ਨਹੀਂ ਹੈ ਕਿਉਂਕਿ ਜੇਕਰ 10 ਟੀ.ਬੀ. ਦੀ ਹਾਰਡ ਡਰਾਈਵ ਦੇਖਣ ਨੂੰ ਮਿਲੀ ਹੈ ਤਾਂ ਭਵਿੱਖ 'ਚ ਤੁਹਾਨੂੰ ਆਪਣੇ ਪੀ.ਸੀ. 'ਚ ਇਸ ਹਾਰਡ ਡਰਾਈਵ ਨੂੰ ਦੇਖਣ ਦਾ ਮੌਕਾ ਵੀ ਮਿਲ ਸਕਦਾ ਹੈ।
ਇਸ 10 ਟੀ.ਬੀ. ਦੀ ਹਾਰਡ ਡਰਾਈਵ ਨੂੰ ਹੀਲਿਅਮ ਗੈਸ ਦੇ ਨਾਲ ਸੀਲ ਕੀਤਾ ਗਿਆ ਹੈ ਅਤੇ ਰਿਪੋਰਟ ਅਨੁਸਾਰ ਇਸ ਸਾਲ ਦੀ ਦੂਜੀ ਤਿਮਾਹੀ ਯਾਨੀ ਅਪ੍ਰੈਲ ਤੋਂ ਜੂਨ ਦੇ 'ਚ ਇਸ ਨੂੰ ਪੇਸ਼ ਕਰ ਦਿੱਤਾ ਜਾਵੇਗਾ। ਅਜੇ ਇਸ ਹਾਰਡ ਡਰਾਈਵ ਦੀ ਕੀਮਤ ਦੇ ਬਾਰੇ 'ਚ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ।
ਐਪਲ ਹੈ ਇਸ ਟੈਕਨਾਲੋਜੀ ਦਾ ਜਨਮ ਦਾਤਾ!
NEXT STORY