ਜਲੰਧਰ, (ਡਿਜੀਟਲ ਡੈਸਕ)-ਨਿਊਰੋ ਟੈਕਨਾਲੋਜੀ ਵਿਚ ਮੁਹਾਰਤ ਰੱਖਣ ਵਾਲੇ ਹਾਵਾਰਡ ਮੈਡੀਕਲ ਸਕੂਲ ਨੇ ਇਕ ਅਜਿਹਾ Device ਤਿਆਰ ਕੀਤਾ ਹੈ, ਜਿਸਨੂੰ ਪਹਿਨਣ ਨਾਲ 15 ਮਿੰਟਾਂ ਦੇ ਅੰਦਰ ਅਸਹਿ ਦਰਦ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ।
ਕੰਜਿਊਮਰ ਇਲੈਕਟ੍ਰਾਨਿਕ ਸ਼ੋਅ (ਸੀ. ਈ. ਐੱਲ.) 2015 'ਚ ਪ੍ਰਦਰਸ਼ਿਤ ਕੀਤੇ ਗਏ ਇਸ Quell ਦੇ ਨਾਂ ਦੇ Device ਨੂੰ ਤੁਸੀਂ ਸਰੀਰ ਦੇ ਉਸ ਹਿੱਸੇ 'ਤੇ ਬੰਨ੍ਹ ਸਕਦੇ ਹੋ, ਜਿਥੇ ਦਰਦ ਹੋਵੇ। ਇਹ ਦੁਨੀਆ ਦੀ ਪਹਿਲੀ ਤਕਨੀਕ ਹੈ, ਜਿਸ ਨਾਲ ਤੁਸੀਂ ਬਿਨਾਂ ਕਿਸੇ ਦਵਾਈ ਖਾਧੇ ਜਾਂ ਸਰੀਰ 'ਤੇ ਲਗਾਉਣ 'ਤੇ ਦਰਦ ਤੋਂ ਛੁਟਕਾਰਾ ਪਾ ਲੈਂਦੇ ਹੋ।
ਕਿਵੇਂ ਕੰਮ ਕਰਦਾ ਹੈ ਇਹ Device
ਇਹ ਇਲੈਕਟ੍ਰਾਨਿਕ Device ਸਰੀਰ ਦੇ ਦਰਦ ਵਾਲੇ ਹਿੱਸੇ 'ਤੇ ਬੰਨ੍ਹਣ ਤੋਂ ਬਾਅਦ ਮਾਲਿਸ਼ ਸ਼ੁਰੂ ਕਰਦਾ ਹੈ। ਇਸ Device ਦੀ ਮਾਲਿਸ਼ ਨਾਲ ਸਰੀਰ ਦੇ ਉਹ ਨਸਾਂ ਸਰਗਰਮ ਹੋ ਜਾਂਦੀਆਂ ਹਨ ਜੋ ਦਿਮਾਗ ਨੂੰ ਸੰਦੇਸ਼ ਭੇਜਦੀਆਂ ਹਨ। ਇਹ ਨਸਾਂ Neural Pulses ਨੂੰ ਦਿਮਾਗ ਤੱਕ ਲੈ ਜਾਂਦੀਆਂ ਹਨ।
ਇਹ Neural Pulses ਸਰੀਰ ਦੀ ਕੁਦਰਤੀ ਦਰਦ ਨਿਵਾਰਕ ਪ੍ਰਕਿਰਿਆ ਨੂੰ ਸਰਗਰਮ ਕਰ ਦਿੰਦੀਆਂ ਹਨ, ਜਿਸ ਨਾਲ 15 ਮਿੰਟਾਂ 'ਚ ਤੁਹਾਡੇ ਦਿਮਾਗ ਨੂੰ ਦਰਦ ਦਾ ਸਿਗਨਲ ਪੁੱਜਣਾ ਬੰਦ ਹੋ ਜਾਂਦਾ ਹੈ। ਇਸ Device ਦੀ ਸਭ ਤੋਂ ਵੱਡੀ ਖੂਬੀ ਇਹ ਹੈ ਕਿ ਤੁਸੀਂ ਇਸਨੂੰ ਆਸਾਨੀ ਨਾਲ ਕਿਤੇ ਵੀ ਲੈ ਕੇ ਜਾ ਸਕਦੇ ਹੋ। ਇਸ ਨੂੰ ਪਹਿਨਣ ਤੋਂ ਬਾਅਦ ਪਹਿਲੀ ਵਾਰ ਇਸਦੀ Settings ਕਰਨ ਦੀ ਲੋੜ ਪੈਂਦੀ ਹੈ, ਜਦਕਿ ਇਹ ਦੁਬਾਰਾ ਪਹਿਲਾਂ ਤੋਂ ਨਿਰਧਾਰਿਤ ਕੀਤੀਆਂ ਗਈਆਂ Settings ਨੂੰ ਲੋੜ ਦੇ ਹਿਸਾਬ ਨਾਲ ਵਰਤ ਲੈਂਦਾ ਹੈ। ਇਸ Device ਲਈ ਪਹਿਲਾਂ ਹੀ Applications ਤਿਆਰ ਕੀਤੀਆਂ ਜਾ ਰਹੀਆਂ ਹਨ। ਇਸ 4evice ਦੀ ਸਭ ਤੋਂ ਵੱਡੀ ਕਮੀ ਇਹ ਹੈ ਕਿ ਤੁਹਾਨੂੰ ਇਸਦੀ Electronic Rod ਨੂੰ ਵਾਰ-ਵਾਰ ਖਰੀਦਣਾ ਪਵੇਗਾ।
ਇਸ ਦੀ ਕੀਮਤ 15,773 ਰੁਪਏ ਹੈ ਪਰ ਜੇਕਰ ਤੁਸੀਂ ਇਸਦੀ ਐਡਵਾਂਸਡ ਬੁਕਿੰਗ ਕਰਵਾਉਂਦੇ ਹੋ ਤਾਂ ਇਹ ਤੁਹਾਨੂੰ 12,555 ਰੁਪਏ ਵਿਚ ਮਿਲੇਗਾ। ਅਮਰੀਕਾ ਵਿਚ ਲਗਭਗ 10 ਕਰੋੜ ਵਿਅਕਤੀ ਅਸਹਿ ਅਤੇ ਪੁਰਾਣੇ ਦਰਦਾਂ ਦੀ ਬੀਮਾਰੀ ਤੋਂ ਪੀੜਤ ਹਨ। ਇਨ੍ਹਾਂ ਵਿਚੋਂ 51 ਫੀਸਦੀ ਪੀੜਤਾਂ ਦਾ ਆਪਣੇ ਦਰਦਾਂ 'ਤੇ ਥੋੜ੍ਹਾ-ਬਹੁਤਾ ਕੰਟਰੋਲ ਹੈ, 86 ਫੀਸਦੀ ਲੋਕ ਚੰਗੀ ਤਰ੍ਹਾਂ ਸੌਂ ਨਹੀਂ ਸਕਦੇ, ਜਦਕਿ 60 ਫੀਸਦੀ ਪੀੜਤਾਂ ਦੀ ਜੀਵਨਸ਼ੈਲੀ ਦਰਦ ਤੋਂ ਪ੍ਰਭਾਵਿਤ ਹੋ ਰਹੀ ਹੈ।
Awesome, ਹੁਣ ਯੂ-ਟਿਊਬ 'ਤੇ ਦੇਖੋ 360 ਡਿਗਰੀ ਵੀਡੀਓ
NEXT STORY