ਗਾਜੀਪੁਰ- ਉਤਰ ਪ੍ਰਦੇਸ਼ 'ਚ ਗਾਜੀਪੁਰ ਦੇ ਨੋਨਹਰਾ ਖੇਤਰ 'ਚ ਅੱਜ ਇਕ ਨਵ ਵਿਆਹੇ ਜੋੜੇ ਦੀ ਕਾਰ ਅਤੇ ਟਰੱਕ ਦੀ ਟੱਕਰ 'ਚ ਲਾੜੇ ਦੀ ਮੌਤ ਹੋ ਗਈ ਜਦੋਂ ਦੁਲਹਨ ਸਮੇਤ 3 ਹੋਰ ਜ਼ਖਮੀ ਹੋ ਗਏ।
ਪੁਲਸ ਨੇ ਦੱਸਿਆ ਕਿ ਮਹੇਸ਼ਪੁਰ ਪਿੰਡ ਦੇ ਨੇੜੇ ਅੱਜ ਭੋਰ ਇਹ ਹਾਦਸਾ ਉਸ ਸਮੇਂ ਹੋਇਆ ਜਦੋਂ ਬਾਲਾਪੁਰ ਪਿੰਡ ਤੋਂ ਨਵੀਂ ਦੁਲਹਨ ਅੰਜੂ ਨੂੰ ਵਿਦਾ ਕਰਾ ਕੇ ਰਾਮਗੜ੍ਹ ਪਰਤ ਰਹੇ ਰਾਧੇਸ਼ਾਮ ਖਰਵਾਰ ਦੀ ਕਾਰ ਬੇਕਾਬੂ ਹੋ ਕੇ ਸੜਕ ਕੰਢੇ ਇਕ ਟਰੱਕ ਨਾਲ ਟਕਰਾ ਗਈ।
ਇਸ ਹਾਦਸੇ 'ਚ ਰਾਧੇਸ਼ਾਮ ਦੀ ਮੌਕੇ 'ਤੇ ਹੀ ਮੌਤ ਹੋ ਗਈ ਜਦੋਂਕਿ ਗੰਭੀਰ ਰੂਪ ਨਾਲ ਜ਼ਖਮੀ ਅੰਜੂ ਅਤੇ ਦੋ ਬਾਰਾਤੀਆਂ ਨੂੰ ਹਸਪਤਾਲ 'ਚ ਦਾਖਲ ਕਰਾਇਆ ਗਿਆ ਹੈ।
ਫੇਰਿਆਂ ਦੇ ਸਮੇਂ ਲਾੜੇ ਦੀ ਹਰਕਤ ਨੂੰ ਦੇਖ ਲਾੜੀ ਹੋਈ ਹੈਰਾਨ, ਤੋੜਿਆ ਵਿਆਹ
NEXT STORY