ਜੰਮੂ- ਪਾਕਿਸਤਾਨੀ ਫੌਜੀਆਂ ਨੇ ਐਤਵਾਰ ਨੂੰ ਜੰਗਬੰਦੀ ਦੀ ਉਲੰਘਣਾ ਕਰਦੇ ਹੋਏ ਜੰਮੂ ਜ਼ਿਲੇ ਵਿਚ ਕੌਮਾਂਤਰੀ ਸਰਹੱਦ ਨਾਲ ਲੱਗਦੀਆਂ ਚੌਕੀਆਂ ਨੂੰ ਆਪਣਾ ਨਿਸ਼ਾਨਾ ਬਣਾਇਆ ਅਤੇ ਗੋਲੀਬਾਰੀ ਕੀਤੀ।
ਬੀ. ਐਸ. ਐਫ. ਦੇ ਇਕ ਅਧਿਕਾਰੀ ਨੇ ਦੱਸਿਆ ਕਿ ਪਾਕਿਸਤਾਨੀ ਰੇਂਜਰਸ ਨੇ ਬੀਤੀ ਰਾਤ ਆਰ. ਐਸ. ਪੁਰਾ ਸੈਕਟਰ ਦੀਆਂ ਚੌਕੀਆਂ ਵੱਲ 4 ਤੋਂ 5 ਰਾਊਂਡ ਗੋਲੀਬਾਰੀ ਕੀਤੀ। ਸਰਹੱਦ 'ਤੇ ਤਾਇਨਾਤ ਬੀ. ਐਸ. ਐਫ. ਜਵਾਨਾਂ ਨੇ ਗੋਲੀਬਾਰੀ ਦਾ ਜਵਾਬ ਨਹੀਂ ਦਿੱਤਾ। ਅਧਿਕਾਰੀ ਨੇ ਕਿਹਾ ਕਿ ਸਾਡੇ ਵੱਲੋਂ ਕੋਈ ਜ਼ਖਮੀ ਜਾਂ ਨੁਕਸਾਨ ਨਹੀਂ ਹੋਇਆ ਹੈ।
ਅੰਤਰਜਾਤੀ ਵਿਆਹ 'ਚ ਆਈ ਖਟਾਸ, ਨਹੀਂ ਮਿਲ ਸਕਿਆ ਤਲਾਕ
NEXT STORY