ਚੰਡੀਗੜ੍ਹ(ਭਾਸ਼ਾ)¸ ਹਰਿਆਣਾ ਦੇ ਮੁਖ ਮੰਤਰੀ ਮਨੋਹਰ ਲਾਲ ਖੱਟੜ ਨੇ ਕਿਹਾ ਕਿ ਸਰਕਾਰ ਅਗਲੇ ਅਕਾਦਮਿਕ ਸੈਸ਼ਨ ਤੋਂ ਸਕੂਲਾਂ ਵਿਚ ਭਾਗਵਤ ਗੀਤਾ ਦੀ ਪੜ੍ਹਾਈ ਸ਼ੁਰੂ ਕਰੇਗੀ। ਉਨ੍ਹਾਂ ਕਿਹਾ, ''ਨਵੇਂ ਅਕਾਦਮਿਕ ਸੈਸ਼ਨ ਤੋਂ ਸਕੂ²ਲਾਂ ਵਿਚ ਵਿਦਿਆਰਥੀਆਂ ਨੂੰ ਭਾਗਵਤ ਗੀਤਾ ਦੇ ਸ਼ਲੋਕ ਪੜ੍ਹਾਏ ਜਾਣਗੇ। ਮੁਖ ਮੰਤਰੀ ਨੇ ਕਿਹਾ ਕਿ ਸਰਕਾਰ ਵਿਧਾਨ ਸਭਾ ਦੇ ਮੌਜੂਦਾ ਬਜਟ ਸੈਸ਼ਨ ਵਿਚ ਗਊ ਹੱਤਿਆ ਲਈ ਸਖਤ ਸਜ਼ਾ ਦੀ ਵਿਵਸਥਾ ਦੇ ਨਾਲ ਇਕ ਬਿੱਲ ਲਿਆਵੇਗੀ। ਹਰਿਆਣਾ ਦੀ ਭਾਜਪਾ ਸਰਕਾਰ ਗਊ ਹੱਤਿਆ 'ਤੇ ਨਵਾਂ ਕਾਨੂੰਨ ਲਿਆਵੇਗੀ। ਉਨ੍ਹਾਂ ਕਿਹਾ ਕਿ ਸਰਕਾਰ ਨੇ ਰਾਜ ਵਿਚ ਗਊ ਮਾਸ ਦੀ ਵਿਕਰੀ 'ਤੇ ਤੁਰੰਤ ਰੋਕ ਲਗਾਉਣ ਲਈ ਕਦਮ ਚੁੱਕੇ ਹਨ। ਹਰਿਆਣਾ ਸਰਕਾਰ ਨੇ ਕਿਸੇ ਵੀ ਰੂਪ ਵਿਚ ਗਊ² ਮਾਸ ਦੀ ਵਿਕਰੀ 'ਤੇ ਕਲ ਪੂਰੀ ਤਰ੍ਹਾਂ ਰੋਕ ਲਗਾ ਦਿੱਤੀ ਸੀ।
ਅੰਗਰੇਜ਼ਾਂ ਨੇ ਏਜੰਟ ਗਾਂਧੀ ਦੀ ਮੂਰਤੀ ਲਗਾਈ : ਕਾਟਜੂ
NEXT STORY