ਨਵੀਂ ਦਿੱਲੀ- ਆਮ ਆਦਮੀ ਪਾਰਟੀ ਦੇ ਅੰਦਰ ਸ਼ੁਰੂ ਹੋਇਆ ਕਲੇਸ਼ ਰੁਕਣ ਦਾ ਨਾਂ ਨਹੀਂ ਲੈ ਰਿਹਾ। ਪਾਰਟੀ ਦੇ ਹੀ ਕੁਝ ਲੋਕ ਆਪਣੇ ਹੀ ਨੇਤਾਵਾਂ ਦੇ ਖਿਲਾਫ ਖੜ੍ਹੇ ਹੋ ਗਏ ਹਨ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਸਮੇਤ ਪਾਰਟੀ ਦੇ ਵੱਡੇ ਨੇਤਾਵਾਂ ਦੇ ਖਿਲਾਫ ਲਗਾਤਾਰ ਕਈ ਦੋਸ਼ ਸਾਹਮਣੇ ਆ ਰਹੇ ਹਨ। ਸੂਤਰਾਂ ਅਨੁਸਾਰ ਕੇਜਰੀਵਾਲ 'ਤੇ ਕਾਂਗਰਸ ਵਿਧਾਇਕਾਂ ਦੀ ਖਰੀਦ-ਫਰੋਖਤ ਕਰਨ ਦਾ ਦੋਸ਼ ਲਗਾਉਣ ਵਾਲੇ 'ਆਪ' ਦੇ ਸਾਬਕਾ ਵਿਧਾਇਕ ਰਾਜੇਸ਼ ਗਰਗ ਨੇ ਪਾਰਟੀ ਦੇ ਵੱਡੇ ਨੇਤਾ ਕੁਮਾਰ ਵਿਸ਼ਵਾਸ ਨੂੰ ਕਾਨੂੰਨੀ ਨੋਟਿਸ ਭੇਜਿਆ ਹੈ।
ਇਸ ਨੋਟਿਸ 'ਚ ਰਾਜੇਸ਼ ਗਰਗ ਨੇ ਕੁਮਾਰ ਵਿਸ਼ਵਾਸ 'ਤੇ ਮਾਣਹਾਨੀ ਦਾ ਦੋਸ਼ ਲਗਾਇਆ ਹੈ। ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਜਾਰੀ ਕੀਤੇ ਗਏ ਕੇਜਰੀਵਾਲ ਦੇ ਸਟਿੰਗ ਆਡੀਓ 'ਤੇ ਪ੍ਰਤੀਕਿਰਿਆ ਦਿੰਦੇ ਹੋਏ ਕੁਮਾਰ ਵਿਸ਼ਵਾਸ ਨੇ ਰਾਜੇਸ਼ ਗਰਗ ਨੂੰ ਮੌਕਾਪ੍ਰਸਤ ਅਤੇ ਬਲੈਕਮੇਲਰ ਕਿਹਾ ਸੀ। ਵਿਸ਼ਵਾਸ ਦਾ ਕਹਿਣਾ ਸੀ ਕਿ ਗਰਗ ਆਖਰ ਇੰਨੇ ਦਿਨਾਂ ਤੱਕ ਚੁੱਪ ਕਿਉਂ ਰਹੇ, ਇਸ 'ਤੇ ਆਪਣੀ ਨਾਰਾਜ਼ਗੀ ਜ਼ਾਹਰ ਕਰਦੇ ਹੋਏ ਵਿਸ਼ਵਾਸ 'ਤੇ ਮਾਣਹਾਨੀ ਦਾ ਕੇਸ ਦਾਇਰ ਕਰਨ ਦੀ ਗੱਲ ਕਹੀ ਸੀ।
ਹਰਿਆਣਾ: ਸ਼ਰਾਰਤੀ ਤੱਤਾਂ ਵੱਲੋਂ ਚਰਚ 'ਚ ਭੰਨ-ਤੋੜ, ਤਣਾਅ ਦੀ ਸਥਿਤੀ (ਵੀਡੀਓ)
NEXT STORY