ਨਵੀਂ ਦਿੱਲੀ- ਕਰਮਚਾਰੀ ਭਵਿੱਖ ਨਿਧੀ ਸੰਗਠਨ (ਈ.ਪੀ.ਐੱਫ.ਓ.) ਆਪਣੇ ਪੰਜ ਕਰੋੜ ਤੋਂ ਵੱਧ ਅੰਸ਼ਧਾਰਕਾਂ ਨੂੰ ਭਵਿੱਖ ਨਿਧੀ (ਪੀ.ਐੱਫ.) ਦੀ ਆਨਲਾਈਨ ਨਿਕਾਸੀ ਦੀ ਸਹੂਲਤ ਦੇਣ ਦੀ ਵਿਵਸਥਾ ਕਰ ਰਹੀ ਹੈ। ਈ.ਪੀ.ਐੱਫ.ਓ. ਇਸ ਪ੍ਰਣਾਲੀ ਨੂੰ 'ਫੁਲ ਪਰੂਫ' ਬਣਾਉਣਾ ਚਾਹੁੰਦਾ ਹੈ। ਇਹ ਸਹੂਲਤ ਸ਼ੁਰੂ ਹੋਣ ਤੋਂ ਬਾਅਦ ਅੰਸ਼ਧਾਰਕ ਪੀ.ਐੱਫ. ਦੀ ਨਿਕਾਸੀ ਦੇ ਲਈ ਆਨਲਾਈਨ ਅਪਲਾਈ ਕਰ ਸਕਣਗੇ ਅਤੇ ਇਹ ਰਕਮ ਸਿੱਧੇ ਉਨ੍ਹਾਂ ਦੇ ਖਾਤੇ 'ਚ ਟਰਾਂਸਫਰ ਹੋ ਜਾਵੇਗੀ। ਅਜੇ ਅਜਿਹੇ ਅੰਸਧਾਰਕ ਜੋ ਆਪਣੇ ਪੀ.ਐੱਫ. ਦਾ ਪੈਸਾ ਕਢਵਾਉਣਾ ਚਾਹੁੰਦੇ ਹਨ ਉਨ੍ਹਾਂ ਨੂੰ 'ਮੈਨੁਅਲ' ਤਰੀਕੇ ਨਾਲ ਇਸ ਦੇ ਲਈ ਅਪਲਾਈ ਕਰਨਾ ਹੁੰਦਾ ਹੈ।
ਆਨਲਾਈਨ ਨਿਕਾਸੀ ਦੀ ਸਹੂਲਤ ਨਾਲ ਕੀ ਹੋਵੇਗਾ ਲਾਭ?
ਇਸ ਸਹੂਲਤ ਦੀ ਸ਼ੁਰੂਆਤ ਤੋਂ ਬਾਅਦ ਈ.ਪੀ.ਐੱਫ.ਓ. ਦੇ ਮੈਂਬਰ ਪ੍ਰੋਵੀਡੈਂਟ ਤੋਂ ਪੈਸੇ ਕਢਵਾਉਣ ਦੇ ਲਈ ਆਨਲਾਈਨ ਬੇਨਤੀ ਕਰ ਸਕਣਗੇ। ਈ.ਪੀ.ਐੱਫ.ਓ. ਬੇਨਤੀ ਦੀ ਪ੍ਰੋਸੈਸਿੰਗ ਦੇ ਬਾਅਦ ਪੈਸੇ ਸਿੱਧੇ ਮੈਂਬਰ ਦੇ ਖਾਤੇ 'ਚ ਟਰਾਂਸਫਰ ਕਰ ਦੇਵੇਗਾ। ਫਿਲਹਾਲ, ਜੋ ਮੈਂਬਰ ਈ.ਪੀ.ਐੱਫ.ਓ. ਤੋਂ ਆਪਣੇ ਪੈਸੇ ਦੀ ਨਿਕਾਸੀ ਕਰਨਾ ਚਾਹੁੰਦੇ ਹਨ। ਉਨਾਂ ਨੂੰ ਵੱਖ-ਵੱਖ ਫਾਰਮ ਭਰ ਕੇ ਈ.ਪੀ.ਐੱਫ.ਓ. ਜਾਂ ਆਪਣੇ ਅਦਾਰੇ 'ਚ ਜਮ੍ਹਾ ਕਰਵਾਉਣਾ ਹੁੰਦੇ ਹਨ। ਈ.ਪੀ.ਐੱਫ.ਓ. ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਆਨਲਾਈਨ ਨਿਕਾਸੀ ਦੀ ਵਿਵਸਥਾ 'ਤੇ ਅਜੇ ਕੰਮ ਕੀਤਾ ਜਾ ਰਿਹਾ ਹੈ। ਇਸ ਨੂੰ ਲਾਂਚ ਕਰਨ ਤੋਂ ਪਹਿਲੇ ਯਨੀਕੀ ਬਣਾਇਆ ਜਾਵੇਗਾ ਕਿ ਇਹ 'ਫੁਲ ਪਰੂਫ' ਹੋਵੇ।
ਈ.ਪੀ.ਐੱਫ.ਓ. ਇਕ ਚੰਗਾ ਸਿਸਟਮ ਚਾਹੁੰਦਾ ਹੈ ਕਿਉਂਕਿ ਫੰਡ ਈ.ਪੀ.ਐੱਫ.ਓ ਦੇ ਹੱਥਾਂ ਤੋਂ ਨਿਕਲ ਕੇ ਦੂਜੇ ਹੱਥਾਂ ਵਿਚ ਜਾਵੇਗਾ। ਅਜੇ ਆਨਲਾਈਨ ਪ੍ਰੋਵੀਡੈਂਟ ਫੰਡ ਟਰਾਂਸਫਰ ਦੇ ਮਾਮਲੇ ਵਿਚ ਪੈਸਾ ਇਕ ਈ.ਪੀ.ਐੱਫ.ਓ. ਖਾਤੇ ਤੋਂ ਦੂਜੇ ਖਾਤੇ 'ਚ ਜਾਂਦਾ ਹੈ ਜੋ ਨਿਕਾਸੀ ਦੀ ਪ੍ਰਕਿਰਿਆ ਤੋਂ ਬਿਲਕੁਲ ਅਲਗ ਹੈ।
ਆਧਾਰ ਡਾਟਾਬੇਸ ਦੇ ਜ਼ਰੀਏ ਕੀਤਾ ਜਾਵੇਗਾ ਖਾਤੇ ਨੂੰ ਤਸਦੀਕ
ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਅਸੀਂ ਇਸ ਪ੍ਰਣਾਲੀ 'ਤੇ ਕੰਮ ਕਰ ਰਹੇ ਹਾਂ, ਪਰ ਅਸੀਂ ਚਾਹੁੰਦੇ ਹਾਂ ਇਸ 'ਚ ਕਿਸੇ ਤਰ੍ਹਾਂ ਦੀ ਕਮੀ ਨਾ ਰਹੇ। ਉਨ੍ਹਾਂ ਨੇ ਕਿਹਾ ਕਿ ਪੀ.ਐੱਫ. ਖਾਤੇ ਦੇ ਆਨਲਾਈਨ ਨਿਪਟਾਣ ਦੇ ਲਈ ਖਾਤੇ ਦੀ ਤਸਦੀਕ ਆਧਾਰ ਡਾਟਾਬੇਸ ਦੇ ਜ਼ਰੀਏ ਕੀਤੀ ਜਾਵੇਗੀ। ਅਜਿਹੇ 'ਚ ਪੀ.ਐੱਫ. ਨੂੰ ਆਧਾਰ ਨੰਬਰ ਦੇ ਨਾਲ ਜੋੜਨਾ ਜ਼ਰੂਰੀ ਹੈ। ਅਜੇ ਤੱਕ ਸਾਰੇ ਪੀ.ਐੱਫ. ਖਾਤਿਆਂ ਨੂੰ ਆਧਾਰ ਨੰਬਰ ਦੇ ਨਾਲ ਨਹੀਂ ਜੋੜਿਆ ਗਿਆ ਹੈ।
ਉਪਲਬਧ ਸੂਚਨਾ ਦੇ ਮੁਤਾਬਕ ਈ.ਪੀ.ਐੱਫ.ਓ. ਨਾ ਸਿਰਫ ਭਾਰਤੀ ਵਿਲੱਖਣ ਪਛਾਣ ਅਥਾਰਿਟੀ (ਯੂ.ਆਈ.ਡੀ.ਏ.ਆਈ.) ਦਾ ਰਜਿਸਟਰਡ ਕਰਤਾ ਹੈ, ਸਗੋਂ ਇਹ ਅਥਾਰਿਟੀ ਦੇ ਲਈ ਆਨਲਾਈਨ ਤਸਦੀਕੀਕਰਨ ਪ੍ਰਯੋਗਕਰਤਾ ਏਜੰਸੀ ਵੀ ਹੈ। ਇਸ ਦਾ ਮਤਲਬ ਹੈ ਕਿ ਈ.ਪੀ.ਐੱਫ.ਓ. ਆਧਾਰ ਡਾਟਾਬੇਸ ਦੇ ਆਧਾਰ 'ਤੇ ਉਮੀਦਵਾਰ ਦੀ ਪੁਸ਼ਟੀ ਕਰ ਸਕਦਾ ਹੈ। ਪਰ ਇਸ ਦੇ ਲਈ ਜ਼ਰੂਰੀ ਹੈ ਕਿ ਪੀ.ਐੱਫ. ਖਾਤੇ ਨੂੰ ਆਧਾਰ ਨੰਬਰ ਦੇ ਨਾਲ ਜੋੜਿਆ ਗਿਆ ਹੋਵੇ। ਈ.ਪੀ.ਐੱਫ.ਓ. ਨੇ ਪਿਛਲੇ ਸਾਲ ਜੁਲਾਈ 'ਚ ਚਾਰ ਕਰੋੜ ਪੋਰਟੇਬਲ ਯੂਨੀਵਰਸਲ ਖਾਤਾ ਨੰਬਰ (ਯੂ.ਏ.ਐੱਨ.) ਜਾਰੀ ਕੀਤੇ ਸਨ।
ਰਤਨ ਟਾਟਾ ਨੇ ਫੋਰਡ ਤੋਂ ਲਿਆ 'ਅਪਮਾਨ' ਦਾ ਬਦਲਾ
NEXT STORY