ਪੇਈਚਿੰਗ- ਚੀਨ ਦੇ ਸਰਕਾਰੀ ਮੀਡੀਆ ਨੇ ਟਾਟਾ ਮੋਟਰਸ ਦੀ ਮਲਕੀਅਤ ਵਾਲੀ ਲੈਂਡ ਰੋਵਰ 'ਤੇ ਚੀਨ 'ਚ ਆਪਣੇ ਹਰਮਨ ਪਿਆਰੇ ਐਸ.ਯੂ.ਵੀ. ਬਰਾਂਡ 'ਏਵੋਕ' 'ਚ ਖ਼ਰਾਬ ਗੇਅਰਬਾਕਸ ਲਗਾਉਣ ਦਾ ਦੋਸ਼ ਲਗਾਇਆ ਹੈ। ਸਰਕਾਰੀ ਸਮਾਚਾਰ ਏਜੰਸੀ ਨੇ ਟੀ.ਵੀ. ਨੈੱਟਵਰਕ ਸੀ.ਸੀ.ਟੀ.ਵੀ. 'ਤੇ ਖਪਤਕਾਰ ਹਿਫਾਜ਼ਤ ਵਿਸ਼ਾ ਇਕ ਪ੍ਰੋਗਰਾਮ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਚੀਨ ਭਰ 'ਚ 'ਏਵੋਕ' ਦੇ ਮਾਲਿਕਾਂ ਨੂੰ ਕਈ ਤਰ੍ਹਾਂ ਦੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਮਸਲਨ ਕਈ ਵਾਰ ਉਨ੍ਹਾਂ ਦੇ ਵਾਹਨ ਅਚਾਨਕ ਰੁੱਕ ਜਾਂਦੇ ਹਨ। ਇਸ ਤੋਂ ਇਲਾਵਾ ਰਿਵਰਸ ਗੇਅਰ 'ਚ ਵੀ ਦਿੱਕਤ ਆਉਂਦੀ ਹੈ, ਜਦੋਂ ਕਿ 4-ਐੱਸ. ਸਟੋਰਸ ਦੁਆਰਾ ਇਸ ਖ਼ਰਾਬ ਗੇਅਰ ਬਾਕਸ ਨੂੰ ਬਦਲੇ ਜਾਣ ਤੋਂ ਬਾਅਦ ਫਿਰ ਇਹ ਸਮੱਸਿਆ ਉੱਭਰ ਆਉਂਦੀ ਹੈ। ਉਥੇ ਹੀ ਇਸ ਸ਼ੋਅ 'ਚ ਲੈਂਡ ਰੋਵਰ (ਚੀਨ) ਨੇ ਗੜਬੜੀ ਦੀਆਂ ਅਜਿਹੀਆਂ ਗੱਲਾਂ ਨੂੰ ਨਕਾਰਦੇ ਹੋਏ ਇਸ ਦੀ ਜ਼ਿੰਮੇਦਾਰੀ ਚੀਨੀ ਖਪਤਕਾਰਾਂ 'ਤੇ ਪਾ ਦਿੱਤੀ ਹੈ ਕਿ ਉਹ ਕਾਫੀ ਤੇਜ਼ ਡਰਾਈਵ ਕਰਦੇ ਹਨ।
ਡੀ.ਟੀ.ਐਚ. ਕੰਪਨੀਆਂ 350 ਰੁਪਏ ਤੋਂ ਜ਼ਿਆਦਾ ਨਾ ਲੈਣ : ਟਰਾਈ
NEXT STORY