ਮੁੰਬਈ- ਰੁਪਿਆ ਅੰਤਰਬੈਂਕ ਵਿਦੇਸ਼ੀ ਮੁਦਰਾ ਬਾਜ਼ਾਰ 'ਚ ਮੰਗਲਵਾਰ ਦੇ ਸ਼ੁਰੂਆਤੀ ਕਾਰੋਬਾਰ 'ਚ 9 ਪੈਸੇ ਦੀ ਮਜ਼ਬੂਤੀ ਦੇ ਨਾਲ 62.72 'ਤੇ ਪਹੁੰਚ ਗਿਆ। ਅਜਿਹਾ ਬੈਂਕਾਂ ਅਤੇ ਬਰਾਮਦਕਾਰਾਂ ਵੱਲੋਂ ਡਾਲਰ ਦੀ ਬਿਕਵਾਲੀ ਦੇ ਮੱਦੇਨਜ਼ਰ ਹੋਇਆ। ਵਿਦੇਸ਼ੀ ਮੁਦਰਾ ਕਾਰੋਬਾਰੀਆਂ ਨੇ ਕਿਹਾ ਕਿ ਲਗਾਤਾਰ ਪੂੰਜੀ ਪ੍ਰਵਾਹ ਅਤੇ ਘਰੇਲੂ ਸ਼ੇਅਰ ਬਾਜ਼ਾਰ 'ਚ ਤੇਜ਼ੀ ਦੇ ਕਾਰਨ ਰੁਪਏ ਨੂੰ ਮਦਦ ਮਿਲੀ। ਰੁਪਿਆ ਸੋਮਵਾਰ ਨੂੰ 16 ਪੈਸੇ ਦੀ ਮਜ਼ਬੂਤੀ ਦੇ ਨਾਲ 62.81 'ਤੇ ਬੰਦ ਹੋਇਆ ਸੀ।
ਵਾਪਸ ਆ ਰਿਹੈ ਤੁਹਾਡਾ ਹਰਮਨ ਪਿਆਰਾ ਬਜਾਜ ਚੇਤਕ
NEXT STORY