ਨਵੀਂ ਦਿੱਲੀ(ਇੰਟ.)—ਅੱਤਵਾਦੀ ਸੰਗਠਨ ਲਸ਼ਕਰ-ਏ-ਤੋਇਬਾ ਇਕ ਵਾਰ ਫਿਰ ਸਾਡੇ ਦੇਸ਼ 'ਤੇ ਹਮਲੇ ਦੀ ਖਤਰਨਾਕ ਸਾਜ਼ਿਸ਼ ਰਚ ਰਿਹਾ ਹੈ। ਸੁਰੱਖਿਆ ਏਜੰਸੀਆਂ ਅਤੇ ਖੁਫੀਆ ਸੂਤਰਾਂ ਨੇ ਇਸ ਸਾਜ਼ਿਸ਼ ਦਾ ਪਰਦਾਫਾਸ਼ ਕੀਤਾ ਹੈ। ਜਾਣਕਾਰੀ ਅਨੁਸਾਰ ਮਕਬੂਜ਼ਾ ਕਸ਼ਮੀਰ ਦੇ ਅੱਤਵਾਦੀ ਕੈਂਪਾਂ ਵਿਚ ਲਸ਼ਕਰ 60 ਅੱਤਵਾਦੀਆਂ ਨੂੰ ਭਾਰਤ 'ਤੇ ਹਮਲੇ ਲਈ ਖਾਸ ਟ੍ਰੇਨਿੰਗ ਦੇ ਰਿਹਾ ਹੈ। ਇਹ ਟ੍ਰੇਨਿੰਗ 26/11 ਦੇ ਮਾਸਟਰ ਮਾਈਂਡ ਲਖਵੀ ਦੇ ਲੋਕ ਹੀ ਦੇ ਰਹੇ ਹਨ ਅਤੇ ਇਸ ਵਿਚ ਆਈ. ਐੱਸ.ਆਈ. ਦਾ ਵੀ ਹੱਥ ਹੈ। ਅੱਤਵਾਦੀਆਂ ਨੂੰ ਟ੍ਰੇਨਿੰਗ ਦੇਣ ਲਈ ਪਾਕਿਸਤਾਨ ਵਿਚ ਕਈ ਬੰਦ ਟ੍ਰੇਨਿੰਗ ਕੈਂਪਾਂ ਨੂੰ ਖੋਲ੍ਹਿਆ ਗਿਆ ਹੈ। ਸੂਤਰਾਂ ਅਨੁਸਾਰ ਇਨ੍ਹਾਂ ਅੱਤਵਾਦੀਆਂ ਨੂੰ ਸੁਸਾਈਡ ਬੰਬਿੰਗ ਦੀ ਖਾਸ ਟ੍ਰੇਨਿੰਗ ਦਿੱਤੀ ਜਾ ਰਹੀ ਹੈ। ਪੀ. ਓ. ਕੇ. ਦੇ ਮੁਜ਼ੱਫਰਾਬਾਦ ਦੇ ਡੋਲੀਆਨ ਅੱਤਵਾਦੀ ਕੈਂਪ ਵਿਚ ਚੁਣੇ ਹੋਏ 60 ਅੱਤਵਾਦੀਆਂ ਨੂੰ ਖਾਸ ਟ੍ਰੇਨਿੰਗ ਦਿੱਤੀ ਜਾ ਰਹੀ ਹੈ। ਇਸ ਦੌਰਾਨ ਅੱਤਵਾਦੀਆਂ ਨੂੰ ਜੂਰਾ, ਲੀਪਾ ਤੇ ਓਥਮਕਾਮ ਇਲਾਕਿਆਂ ਤੋਂ ਘੁਸਪੈਠ ਕਰਵਾਉਣ ਦੀ ਕੋਸ਼ਿਸ਼ ਦਾ ਵੀ ਪਰਦਾਫਾਸ਼ ਹੋਇਆ ਹੈ। ਇੰਨਾ ਹੀ ਨਹੀਂ ਭਾਰਤੀ ਖੁਫੀਆ ਏਜੰਸੀਆਂ ਨੇ ਪਤਾ ਲਗਾਇਆ ਹੈ ਕਿ ਮਕਬੂਜ਼ਾ ਕਸ਼ਮੀਰ ਵਿਚ 42 ਅੱਤਵਾਦੀ ਕੈਂਪ ਚਲ ਰਹੇ ਹਨ। ਪੀ. ਓ. ਕੇ. ਵਿਚ 11 ਅਤੇ ਪਾਕਿਸਤਾਨ ਵਿਚ 6 ਅੱਤਵਾਦੀ ਕੈਂਪਾਂ ਨੂੰ ਮੁੜ ਤੋਂ ਖੋਲ੍ਹਿਆ ਗਿਆ ਹੈ।
ਆਈ. ਏ. ਐੱਸ. ਡੀ. ਕੇ. ਰਵੀ ਨੇ ਨਿੱਜੀ ਕਾਰਨਾਂ ਕਰਕੇ ਕੀਤੀ ਖੁਦਕੁਸ਼ੀ
NEXT STORY