ਆਈ. ਏ. ਐੱਸ. ਅਧਿਕਾਰੀ ਦੇ ਪਰਿਵਾਰ ਨੇ ਦਿੱਤੀ ਆਤਮਹੱਤਿਆ ਦੀ ਧਮਕੀ
ਨਵੀਂ ਦਿੱਲੀ(ਇੰਟ)-ਰੇਤ ਮਾਫੀਆ ਵਿਰੁੱਧ ਟੱਕਰ ਲੈਣ ਵਾਲੇ ਆਈ. ਏ. ਐੱਸ. ਅਧਿਕਾਰੀ ਡੀ. ਕੇ . ਰਵੀ ਦੀ ਮੌਤ ਨੂੰ ਲੈ ਕੇ ਸੜਕ ਤੋਂ ਸਿਆਸਤ ਤਕ ਸਨਸਨੀ ਮਚੀ ਹੋਈ ਹੈ। ਸੋਮਵਾਰ ਬੈਂਗਲੁਰੂ ਸਥਿਤ ਰਿਹਾਇਸ਼ 'ਚੋਂ ਰਵੀ ਦੀ ਲਾਸ਼ ਬਰਾਮਦ ਹੋਈ ਸੀ। ਮਾਮਲੇ ਦੀ ਜਾਂਚ ਸੀ. ਆਈ. ਡੀ. ਨੂੰ ਸੌਂਪੀ ਗਈ ਹੈ ਪਰ ਜਾਂਚ ਦੇ ਦਰਮਿਆਨ ਹੀ ਕਰਨਾਟਕ ਸਰਕਾਰ ਨੇ ਇਹ ਕਹਿ ਦਿੱਤਾ ਹੈ ਕਿ ਰਵੀ ਦੀ ਮੌਤ ਖੁਦਕੁਸ਼ੀ ਹੈ। ਵਰਣਨਯੋਗ ਹੈ ਕਿ ਮਾਮਲੇ 'ਚ ਵਿਰੋਧੀ ਧਿਰ ਨੇ ਸੂਬਾ ਸਰਕਾਰ 'ਤੇ ਨਿਸ਼ਾਨਾ ਲਗਾਉਂਦੇ ਹੋਏ ਮਾਮਲੇ ਦੀ ਸੀ. ਬੀ. ਆਈ. ਜਾਂਚ ਕਰਵਾਉਣ ਦੀ ਮੰਗ ਕੀਤੀ ਹੈ। ਓਧਰ ਆਈ. ਏ. ਐੱਸ. ਅਧਿਕਾਰੀ ਦੇ ਪਰਿਵਾਰ ਨੇ ਰਵੀ ਦੀ ਹੱਤਿਆ ਦਾ ਖਦਸ਼ਾ ਜਤਾਉਂਦੇ ਹੋਏ ਇਸ ਘਟਨਾ ਦੀ ਸੀ. ਬੀ. ਆਈ. ਜਾਂਚ ਦੀ ਮੰਗ ਕੀਤੀ ਹੈ ਅਤੇ ਮੰਗ ਨਾ ਮੰਨੇ ਜਾਣ ਦੀ ਸੂਰਤ 'ਚ ਆਤਮਹੱਤਿਆ ਕਰਨ ਦੀ ਧਮਕੀ ਦਿੱਤੀ ਹੈ। ਰਵੀ ਦੇ ਮਾਤਾ-ਪਿਤਾ ਅਤੇ ਭਰਾ ਨੇ ਅੱਜ ਵਿਧਾਨ ਸਭਾ ਦੇ ਸਾਹਮਣੇ ਧਰਨਾ ਦਿੱਤਾ।
ਕਿਰਾਏ ਦੀ ਕੁੱਖ ਮਾਮਲਿਆਂ 'ਤੇ ਸਰਕਾਰ ਨੇ ਸਖਤ ਬਣਾਏ ਨਿਯਮ
NEXT STORY