ਰਾਂਚੀ(ਇੰਟ)-ਝਾਰਖੰਡ ਦੀ ਰਾਜਧਾਨੀ ਰਾਂਚੀ ਦੇ ਮੁਰੀ ਰੇਲਵੇ ਸਟੇਸ਼ਨ ਨੇੜੇ ਬੁੱਧਵਾਰ ਸਵੇਰੇ ਪਲਾਸ਼ ਦੇ ਰੁੱਖ ਨਾਲ ਲੜਕੇ ਅਤੇ ਲੜਕੀ ਦੀ ਲਾਸ਼ ਲਟਕੀ ਹੋਈ ਮਿਲੀ। ਮੌਕੇ 'ਤੇ ਆਈ ਪੁਲਸ ਦੀ ਟੀਮ ਨੇ ਲਾਸ਼ਾਂ ਨੂੰ ਰੁੱਖ ਤੋਂ ਉਤਾਰਿਆ ਅਤੇ ਪੋਸਟਮਾਰਟਮ ਲਈ ਭੇਜਿਆ। ਮੁਢਲੀ ਜਾਂਚ ਮਗਰੋਂ ਪੁਲਸ ਨੇ ਦੱਸਿਆ ਕਿ ਇਹ ਪ੍ਰੇਮੀ ਜੋੜਾ ਸੀ। ਸ਼ੱਕ ਹੈ ਕਿ ਲੜਕੀ ਦੇ ਮਾਪਿਆਂ ਨੇ ਅਣਖ ਲਈ ਦੋਵਾਂ ਦੀ ਹੱਤਿਆ ਕਰਕੇ ਲਾਸ਼ਾਂ ਨੂੰ ਰੁੱਖ 'ਤੇ ਟੰਗ ਦਿੱਤਾ। ਲੜਕੇ ਅਤੇ ਲੜਕੀ ਦਾ ਪਿੰਡ ਘਟਨਾ ਵਾਲੀ ਥਾਂ ਦੇ ਨੇੜੇ ਹੈ। ਪੁਲਸ ਅਨੁਸਾਰ ਲੜਕਾ ਪੱਛਮੀ ਬੰਗਾਲ ਦੇ ਝਾਲਦਾ ਥਾਣੇ ਅਧੀਨ ਪੈਂਦੇ ਰਾਣੀਡੀਹ ਪਿੰਡ ਦਾ ਰਹਿਣ ਵਾਲਾ ਸੀ। ਲੜਕੀ ਗੁਆਂਢ ਦੇ ਦੂਰਦਾਗ ਪਿੰਡ-ਝਾਲਦਾ ਥਾਣੇ ਦੀ ਸੀ। ਉਹ ਕੁੰਵਾਰੀ ਸੀ ਜਦਕਿ ਲੜਕੇ ਦਾ 3 ਸਾਲ ਪਹਿਲਾਂ ਵਿਆਹ ਹੋਇਆ ਸੀ। ਵਿਆਹ ਮਗਰੋਂ ਦੋਵਾਂ ਵਿਚਾਲੇ ਪ੍ਰੇਮ ਹੋ ਗਿਆ। ਦੋਵਾਂ ਵਿਚਾਲੇ ਸੰਬੰਧ ਬਣ ਗਏ। ਲੜਕੀ ਗਰਭਵਤੀ ਹੋ ਗਈ। ਇਸ ਗੱਲ ਦਾ ਪਤਾ ਲੜਕੀ ਵਾਲਿਆਂ ਨੂੰ ਲੱਗ ਗਿਆ। ਲੜਕਾ ਰਾਂਚੀ 'ਚ ਇਕ ਹੋਸਟਲ 'ਚ ਕੁੱਕ ਦਾ ਕੰਮ ਕਰਦਾ ਸੀ।
ਇੰਦਰਾ ਗਾਂਧੀ ਦੇ ਹਤਿਆਰਿਆਂ ਦੇ ਸਨਮਾਨ ਦਾ ਮਾਮਲਾ ਸੰਸਦ 'ਚ ਗੂੰਜਿਆ
NEXT STORY