ਸ਼੍ਰੋਮਣੀ ਕਮੇਟੀ ਕੈਲੰਡਰ 'ਚੋਂ ਨਾਂ ਹਟਾਏ : ਅਸ਼ਵਨੀ ਕੁਮਾਰ
ਜਲੰਧਰ(ਧਵਨ)-ਸਾਬਕਾ ਪ੍ਰਧਾਨ ਮੰਤਰੀ ਸਵ. ਇੰਦਰਾ ਗਾਂਧੀ ਦੇ ਹਤਿਆਰਿਆਂ ਸਤਵੰਤ ਸਿੰਘ ਅਤੇ ਬੇਅੰਤ ਸਿੰਘ ਦੇ ਨਾਵਾਂ ਦਾ ਵਰਣਨ ਸ਼੍ਰੋਮਣੀ ਗੁਰਦੁਵਾਰਾ ਪ੍ਰਬੰਧਕ ਕਮੇਟੀ ਵਲੋਂ ਰਿਲੀਜ਼ ਕੈਲੰਡਰ 'ਚ ਕਰਨ ਦਾ ਮਾਮਲਾ ਅੱਜ ਸੰਸਦ 'ਚ ਗੂੰਜਿਆ। ਰਾਜ ਸਭਾ ਮੈਂਬਰ ਤੇ ਸਾਬਕਾ ਕੇਂਦਰੀ ਮੰਤਰੀ ਡਾ. ਅਸ਼ਵਨੀ ਕੁਮਾਰ ਨੇ ਸਿਫਰ ਕਾਲ 'ਚ ਰਾਜ ਸਭਾ 'ਚ ਸ਼੍ਰੋਮਣੀ ਕਮੇਟੀ ਦੇ ਫੈਸਲੇ ਨਾਲ ਸਬੰਧਤ ਮੁੱਦੇ ਨੂੰ ਉਠਾਉਂਦੇ ਹੋਏ ਕਿਹਾ ਕਿ ਜਿਹੜੇ ਅੱਤਵਾਦੀਆਂ ਨੇ ਇੰਦਰਾ ਗਾਂਧੀ ਦੀ ਹੱਤਿਆ ਕੀਤੀ ਅਤੇ ਜਿਨ੍ਹਾਂ ਨੇ ਜਨਰਲ ਵੈਦਿਆ ਨੂੰ ਮਾਰਿਆ ਸੀ। ਉਨ੍ਹਾਂ ਨੂੰ ਸ਼੍ਰੋਮਣੀ ਕਮੇਟੀ ਸਨਮਾਨ ਦੇਣ 'ਚ ਲੱਗੀ ਹੋਈ ਹੈ। ਉਨ੍ਹਾਂ ਕਿਹਾ ਕਿ ਇਹ ਦੁਖਦਾਈ ਗੱਲ ਹੈ ਕਿ ਸੰਵੇਦਨਸ਼ੀਲ ਤੇ ਭਾਵਨਾਤਮਕ ਮਾਮਲਿਆਂ 'ਚ ਸ਼੍ਰੋਮਣੀ ਕਮੇਟੀ ਅਜਿਹੇ ਕਦਮ ਚੁੱਕ ਰਹੀ ਹੈ ਜਿਸ ਨਾਲ ਪੰਜਾਬ ਦੀ ਅਮਨ ਤੇ ਸ਼ਾਂਤੀ ਨੂੰ ਖਤਰਾ ਪੈਦਾ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਦੇ ਇਨ੍ਹਾਂ ਕਦਮਾਂ ਨਾਲ ਅੱਤਵਾਦ ਵਿਰੁੱਧ ਲੜਾਈ ਨੂੰ ਧੱਕਾ ਲੱਗਾ ਹੈ।
ਉਨ੍ਹਾਂ ਕਿਹਾ ਕਿ ਇੰਦਰਾ ਗਾਂਧੀ ਤੇ ਜਨਰਲ ਵੈਦਿਆ ਦੀ ਹੱਤਿਆ ਨਾਲ ਦੇਸ਼ ਨੂੰ ਭਾਰੀ ਧੱਕਾ ਲੱਗਾ ਸੀ ਕਿਉਂਕਿ ਇਨ੍ਹਾਂ ਲੋਕਾਂ ਨੇ ਅੱਤਵਾਦ ਦੇ ਮਨਸੂਬਿਆਂ ਨੂੰ ਅਸਫਲ ਬਣਾਉਣ ਲਈ ਹਰ ਸੰਭਵ ਕੋਸ਼ਿਸ਼ ਕੀਤੀ। ਉਨ੍ਹਾਂ ਨੇ ਰਲਗੱਡ ਸਿਆਸਤ ਤੋਂ ਉੱਪਰ ਉਠਦੇ ਹੋਏ ਦੇਸ਼ ਹਿੱਤ ਵਿਚ ਕਾਰਜ ਕੀਤੇ। ਡਾ. ਕੁਮਾਰ ਨੇ ਕਿਹਾ ਕਿ ਰਾਜ ਸਭਾ ਨੂੰ ਅਜਿਹੇ ਮਾਮਲਿਆਂ 'ਚ ਇਕ ਮਤਾ ਪਾਸ ਕਰਕੇ ਦੇਸ਼ ਨੂੰ ਸੰਦੇਸ਼ ਦੇਣਾ ਚਾਹੀਦਾ ਹੈ ਕਿ ਅੱਤਵਾਦ ਵਿਰੁੱਧ ਪੂਰਾ ਹਾਊਸ ਇਕਜੁਟ ਹੈ ਅਤੇ ਸ਼੍ਰੋਮਣੀ ਕਮੇਟੀ ਦੇ ਅਜਿਹੇ ਕੰਮਾਂ ਦੀ ਪੂਰਾ ਹਾਊਸ ਨਿਖੇਧੀ ਕਰਦਾ ਹੈ। ਉਨ੍ਹਾਂ ਮੰਗ ਕੀਤੀ ਕਿ ਕੇਂਦਰੀ ਗ੍ਰਹਿ ਮੰਤਰੀ ਤੁਰੰਤ ਪੰਜਾਬ ਸਰਕਾਰ ਨੂੰ ਹੁਕਮ ਦੇਵੇ ਕਿ ਉਹ ਸ਼੍ਰੋਮਣੀ ਕਮੇਟੀ ਦੇ ਕੈਲੰਡਰ 'ਚੋਂ ਇੰਦਰਾ ਗਾਂਧੀ ਦੇ ਹਤਿਆਰਿਆਂ ਦੀ ਬਰਸੀ ਦੀਆਂ ਤਰੀਕਾਂ ਹਟਾਏ।
...ਤਾਂ 9 ਅਹੁਦਿਆਂ 'ਤੇ ਬੈਠੇ ਲੋਕ ਹੀ ਲਗਾ ਸਕਣਗੇ ਲਾਲ ਬੱਤੀ
NEXT STORY