ਮੁੰਬਈ- ਹਮੇਸ਼ਾ ਕੰਟਰੋਵਰਸੀ 'ਚ ਰਹਿਣ ਵਾਲੀ ਬਾਲੀਵੁੱਡ ਦੀ ਆਈਟਮ ਗਰਲ ਰਾਖੀ ਸਾਵੰਤ ਦੀ ਮਸਾਜ ਕਰਾਉਂਦੇ ਹੋਏ ਦੀ ਹੌਟ ਵੀਡੀਓ ਸਾਹਮਣੇ ਆਈ ਹੈ। ਹਾਲਾਂਕਿ ਸੂਤਰਾਂ ਅਨੁਸਾਰ ਰਾਖੀ ਨੇ ਪਬਲੀਸਿਟੀ ਲਈ ਇਸ ਵੀਡੀਓ ਨੂੰ ਸੋਸ਼ਲ ਨੈੱਟਵਰਕਿੰਗ ਸਾਈਟ 'ਤੇ ਪਾਇਆ ਹੈ। ਦਰਅਸਲ ਬੀਤੇ ਦਿਨ ਰਾਖੀ ਕਰਿਸ਼ਮਾ ਸਪਾ 'ਚ ਨਜ਼ਰ ਆਈ। ਇਸ ਦੌਰਾਨ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਰਾਖੀ ਨੇ ਕ੍ਰਿਕਟ ਦੇ ਪ੍ਰਤੀ ਆਪਣੀ ਦੀਵਾਨਗੀ ਜ਼ਾਹਰ ਕੀਤੀ। ਰਾਖੀ ਨੇ ਕਿਹਾ, ''ਮੈਂ ਕ੍ਰਿਕਟ ਦੀ ਬਹੁਤ ਵੱਡੀ ਫੈਨ ਹਾਂ ਅਤੇ ਏਕਤਾ ਕਪੂਰ ਦੀ ਬਾਕਸ ਕ੍ਰਿਕੇਟ ਲੀਗ (ਬੀ ਸੀ ਐੱਲ) ਦਾ ਹਿੱਸਾ ਵੀ ਰਹਿ ਚੁੱਕੀ ਹਾਂ। ਮੈਨੂੰ ਕਾਫੀ ਖੁਸ਼ੀ ਹੋ ਰਹੀ ਹੈ ਕਿ ਵਰਲਡ ਕੱਪ ਸਾਲ 2015 'ਚ ਹੁਣ ਤੱਕ ਸਾਡੀ ਟੀਮ ਇਕ ਵੀ ਮੈਚ ਨਹੀਂ ਹਾਰੀ ਹੈ।'' ਤੁਹਾਨੂੰ ਦੱਸ ਦਈਏ ਰਾਖੀ ਤੋਂ ਇਲਾਵਾ ਆਮਿਰ ਅਲੀ, ਜਯ ਭਾਨੁਸ਼ਾਲੀ ਅਤੇ ਸ਼ਵੇਤਾ ਖੰਡੂਰੀ ਸਮੇਤ ਹੋਰ ਸੈਲੇਬਸ ਵੀ ਸਪਾ 'ਚ ਦਿਖਾਈ ਦਿੱਤੇ। ਕਰਿਸ਼ਮਾ ਸਪਾ ਦੇ ਮੈਨੇਜਰ ਮਾਣਿਕ ਸੋਨੀ ਰਾਖੀ ਸਾਵੰਤ ਦੇ ਮੂੰਹ ਬੋਲੇ ਭਰਾ ਹਨ। ਉਨ੍ਹਾਂ ਨੇ ਹੀ ਇਕ ਖਾਸ ਈਵੈਂਟ ਆਰਗੇਨਾਈਜ਼ ਕੀਤਾ ਸੀ।
ਹਾਦਸੇ ਦਾ ਸ਼ਿਕਾਰ ਹੋਣ ਤੋਂ ਵਾਲ-ਵਾਲ ਬਚੀ ਕੈਟਰੀਨਾ
NEXT STORY