ਮੁੰਬਈ- ਬਾਲੀਵੁੱਡ ਅਭਿਨੇਤਰੀ ਕੈਟਰੀਨਾ ਕੈਫ ਹਾਲ ਹੀ 'ਚ ਫਿਲਮ 'ਫਿਤੂਰ' ਦੀ ਸ਼ੂਟਿੰਗ ਦੈ ਸੈੱਟ 'ਤੇ ਹਾਦਸੇ ਦਾ ਸ਼ਿਕਾਰ ਹੋ ਗਈ। ਹਾਲਾਂਕਿ ਉਹ ਇਸ ਹਾਦਸੇ 'ਚ ਬਚ ਗਈ ਹੈ। ਉਨ੍ਹਾਂ ਨੂੰ ਕਿਸੇ ਤਰ੍ਹਾਂ ਦੀ ਸੱਟ ਨਹੀਂ ਲੱਗੀ ਹੈ। ਸੂਤਰਾਂ ਮੁਤਾਬਕ ਆਪਣੇ ਕੋ ਐਕਟਰ ਆਦਿਤਿਆ ਰਾਏ ਕਪੂਰ ਨਾਲ ਸ਼ੂਟਿੰਗ ਦੌਰਾਨ ਕਰੀਨਾ ਕਪੂਰ ਕਾਰ ਚਲਾ ਰਹੀ ਸੀ ਅਤੇ ਇਸ ਦੌਰਾਨ ਉਹ ਉਸ ਦਾ ਦਰਵਾਜ਼ਾ ਬੰਦ ਕਰਨਾ ਭੁੱਲ ਗਈ ਜਿਸ ਕਾਰਨ ਕਾਰ ਦਾ ਦਰਵਾਜ਼ਾ ਇਕ ਕੰਧ ਨਾਲ ਟਕਰਾ ਗਿਆ। ਖੁਸ਼ਕਿਸਮਤੀ ਹੈ ਕਿ ਇਸ ਹਾਦਸੇ 'ਚ ਕੈਟਰੀਨਾ ਨੂੰ ਕੋਈ ਸੱਟ ਨਹੀਂ ਆਈ।
ਜ਼ਿਕਰਯੋਗ ਹੈ ਕਿ ਅਭਿਸ਼ੇਕ ਕਪੂਰ ਦੇ ਨਿਰਦੇਸ਼ਨ 'ਚ ਬਣ ਰਹੀ ਫਿਲਮ 'ਫਿਤੂਰ' ਚਾਰਲਸ ਡਿਕਨਸ ਦੀ ਨਾਵੇਲ 'ਦਿ ਗ੍ਰੇਟ ਐਕਸਪੇਕਟੇਸ਼ਨ' 'ਤੇ ਅਧਾਰਿਤ ਹੈ। ਇਸ ਫਿਲਮ 'ਚ ਬਹੁਤ ਵਧੀਆ ਅਭਿਨੇਤਰੀ ਰੇਖਾ ਨੇ ਵੀ ਮੱਹਤਵਪੂਰਣ ਭੂਮਿਕਾ ਨਿਭਾਏਗੀ।
ਦਿਨ ਨੂੰ ਸੌਣਾ ਤੇ ਰਾਤ ਨੂੰ ਇਹ ਸਭ ਕਰਨਾ ਹੈ ਯੋ ਯੋ ਦਾ ਕੰਮ (ਦੇਖੋ ਤਸਵੀਰਾਂ) (ਵੀਡੀਓ)
NEXT STORY