ਮੁੰਬਈ- ਕ੍ਰਿਕਟਰ ਵਿਰਾਟ ਕੋਹਲੀ ਨੇ ਹਾਲ ਹੀ 'ਚ ਪੂਰੀ ਦੁਨੀਆ ਸਾਹਮਣੇ ਅਭਿਨੇਤਰੀ ਅਨੁਸ਼ਕਾ ਸ਼ਰਮਾ ਲਈ ਆਪਣੇ ਪਿਆਰ ਦਾ ਖੁੱਲ੍ਹ ਕੇ ਇਜ਼ਹਾਰ ਕਰ ਦਿੱਤਾ ਹੈ। ਹਾਲਾਂਕਿ ਅਨੁਸ਼ਕਾ ਨੇ ਹੁਣ ਤਕ ਇਕਰਾਰ ਨਹੀਂ ਕੀਤਾ ਹੈ ਪਰ ਅਨੁਸ਼ਕਾ ਤੋਂ ਪਹਿਲਾਂ ਵਿਰਾਟ ਦੀਆਂ ਦੀਵਾਨੀਆਂ ਤਿੰਨ ਹਸੀਨਾਵਾਂ ਨੇ ਉਸ ਦੇ ਪ੍ਰਤੀ ਆਪਣੇ ਪਿਆਰ ਦਾ ਇਜ਼ਹਾਰ ਕਰ ਦਿੱਤਾ ਹੈ। ਬੇਚਾਰੀ ਅਨੁਸ਼ਕਾ ਦੀ ਲਵ ਲਾਈਫ ਅਜੇ ਸ਼ੁਰੂ ਵੀ ਨਹੀਂ ਹੋਈ ਹੈ ਕਿ ਉਸ ਦੀ ਜ਼ਿੰਦਗੀ 'ਚ ਤਿੰਨ ਸੌਂਕਣਾਂ ਆ ਗਈਆਂ ਹਨ। ਇਸ ਲਿਸਟ 'ਚ ਸਭ ਤੋਂ ਪਹਿਲਾਂ ਨਾਂ ਸੋਨਮ ਕਪੂਰ ਦਾ ਹੈ।
ਹਾਲ ਹੀ 'ਚ ਇਕ ਪਾਰਟੀ 'ਚ ਬਿੰਦਾਸ ਗਰਲ ਸੋਨਮ ਨੇ ਕਿਹਾ ਸੀ ਕਿ ਵਿਰਾਟ ਕਾਫੀ ਹੌਟ ਹਨ। ਸੋਨਮ ਜ਼ਿਆਦਾ ਸੋਚਦੀ ਸਮਝਦੀ ਨਹੀਂ ਹੈ। ਜੋ ਦਿਲ ਵਿਚ ਹੁੰਦਾ ਹੈ ਉਹ ਸੋਨਮ ਦੀ ਜ਼ੁਬਾਨ 'ਤੇ ਹੁੰਦਾ ਹੈ। ਅਨੁਸ਼ਕਾ ਦੀ ਸੌਂਕਣ ਨੰਬਰ 2 ਕੰਗਨਾ ਰਣੌਤ ਹੈ। ਕੰਗਨਾ ਵਿਰਾਟ ਦੀ ਹਰ ਅਦਾ 'ਤੇ ਮਰਦੀ ਹੈ। ਉਸ ਨੂੰ ਵਿਰਾਟ ਦੀ ਬੱਲੇਬਾਜ਼ੀ ਕਾਫੀ ਪਸੰਦ ਹੈ। ਇੰਨਾ ਹੀ ਨਹੀਂ ਕੰਗਨਾ ਵਿਰਾਟ ਦੀ ਮਾਡਲਿੰਗ ਦੀ ਦੀਵਾਨੀ ਹੈ। ਹੁਣ ਗੱਲ ਕੀਤੀ ਜਾਵੇ ਸੌਂਕਣ ਨੰਬਰ 3 ਦੀ ਤਾਂ ਉਹ ਕੋਈ ਹੋਰ ਨਹੀਂ, ਸਗੋਂ ਬਾਲੀਵੁੱਡ ਦੀ ਆਈਟਮ ਗਰਲ ਰਾਖੀ ਸਾਵੰਤ ਹੈ।
ਬੀਤੇ ਦਿਨੀਂ ਰਾਖੀ ਨੇ ਖੁੱਲ੍ਹੇਆਮ ਵਿਰਾਟ ਕੋਹਲੀ ਲਈ ਆਪਣੇ ਪਿਆਰ ਦਾ ਇਜ਼ਹਾਰ ਕਰ ਦਿੱਤਾ ਹੈ। ਰਾਖੀ ਨੇ ਕਿਹਾ ਹੈ ਕਿ ਉਹ ਵਿਰਾਟ ਨੂੰ ਬਹੁਤ ਪਸੰਦ ਕਰਦੀ ਹੈ, ਅਨੁਸ਼ਕਾ ਨੇ ਤਾਂ ਅਜੇ ਤਕ ਖੁੱਲ੍ਹ ਕੇ ਆਪਣੇ ਪਿਆਰ ਦਾ ਇਜ਼ਹਾਰ ਨਹੀਂ ਕੀਤਾ ਹੈ ਪਰ ਉਹ ਉਸ ਲਈ ਆਪਣੇ ਪਿਆਰ ਦਾ ਇਜ਼ਹਾਰ ਖੁੱਲ੍ਹ ਕੇ ਕਰਦੀ ਹੈ। ਹੁਣ ਆਪਣੀਆਂ ਤਿੰਨੇ ਸੌਂਕਣਾਂ ਤੋਂ ਛੁਟਕਾਰਾ ਪਾਉਣ ਲਈ ਅਨੁਸ਼ਕਾ ਕਦੋਂ ਵਿਰਾਟ ਨਾਲ ਆਪਣੇ ਦਿਲ ਦੀ ਗੱਲ ਆਖੇਗੀ, ਇਹ ਤਾਂ ਅਸੀਂ ਨਹੀਂ ਜਾਣਦੇ ਪਰ ਇੰਨਾ ਜ਼ਰੂਰ ਕਹਾਂਗੇ ਕਿ ਮੈਡਮ ਹੁਣ ਤਾਂ ਕਹਿ ਹੀ ਦਵੋ ਕਿਤੇ ਮੌਕਾ ਹੱਥੋਂ ਨਾ ਨਿਕਲ ਜਾਵੇ।
ਸ਼ਾਹਰੁਖ ਨਾਲ ਫਿਰ ਤੋਂ ਕੰਮ ਕਰਨ ਨੂੰ ਲੈ ਕੇ ਉਤਸ਼ਾਹਤ ਹੈ ਕਾਜੋਲ (ਦੇਖੋ ਤਸਵੀਰਾਂ)
NEXT STORY