ਨਵੀਂ ਦਿੱਲੀ- ਬਾਲੀਵੁੱਡ ਅਭਿਨੇਤਰੀ ਕਾਜੋਲ ਅਤੇ ਅਭਿਨੇਤਾ ਸ਼ਾਹਰੁਖ ਖਾਨ ਦੀ ਜੋੜੀ ਜਲਦੀ ਹੀ ਵੱਡੇ ਪਰਦੇ 'ਤੇ ਆਪਣੇ ਜਲਵੇ ਬਿਖੇਰਦੀ ਨਜ਼ਰ ਆਵੇਗੀ। ਕਾਜੋਲ ਇਕ ਵਾਰੀ ਫਿਰ ਤੋਂ ਸ਼ਾਹਰੁਖ ਨਾਲ ਕੰਮ ਕਰਨ ਲਈ ਉਤਸ਼ਾਹਤ ਹੈ। ਇਹ ਜੋੜੀ ਰੋਹਿਤ ਸ਼ੈੱਟੀ ਦੀ ਅਗਲੀ ਫਿਲਮ 'ਦਿਲਵਾਲੇ' 'ਚ ਨਜ਼ਰ ਆਵੇਗੀ। ਹਾਲ ਹੀ 'ਚ ਰੋਹਿਤ ਸ਼ੈੱਟੀ ਨੇ ਇਸ ਜੋੜੀ ਨੂੰ ਲੈ ਕੇ 'ਦਿਲਵਾਲੇ' ਫਿਲਮ ਬਣਾਉਣ ਦਾ ਐਲਾਨ ਕੀਤਾ ਸੀ। ਸ਼ਾਹਰੁਖ ਅਤੇ ਕਾਜੋਲ ਨੇ 'ਕੁਛ ਕੁਛ ਹੋਤਾ ਹੈ', 'ਕਭੀ ਖੁਸ਼ੀ ਕਭੀ ਗਮ' ਅਤੇ 'ਮਾਈ ਨੇਮ ਇਜ਼ ਖਾਨ' ਵਰਗੀਆਂ ਫਿਲਮਾਂ 'ਚ ਇਕੱਠੇ ਕੰਮ ਕੀਤਾ ਹੈ। ਕਾਜੋਲ ਨੇ ਲੈਕਮੇ ਫੈਸ਼ਨ ਵੀਕ ਦੌਰਾਨ ਕਿਹਾ, ''ਹਾਂ ਮੈਂ ਰੋਹਿਤ ਸ਼ੈੱਟੀ ਨਾਲ ਇਹ ਫਿਲਮ ਕਰ ਰਹੀ ਹਾਂ। ਮੈਂ ਯਕੀਨੀ ਤੌਰ 'ਤੇ ਸ਼ਾਹਰੁਖ ਨਾਲ ਕੰਮ ਕਰਨ ਨੂੰ ਲੈ ਕੇ ਬਹੁਤ ਹੀ ਉਤਸ਼ਾਹਤ ਹਾਂ।''
ਐਸ਼ਵਰਿਆ ਦੀ ਫਿਲਮ 'ਜਜ਼ਬਾ' ਦੀ ਫਰਸਟ ਲੁੱਕ ਅਪ੍ਰੈਲ 'ਚ ਹੋਵੇਗੀ ਲਾਂਚ (ਦੇਖੋ ਤਸਵੀਰਾਂ)
NEXT STORY