ਮੁੰਬਈ- ਉਂਝ ਤਾਂ ਅਨੁਸ਼ਕਾ ਸ਼ਰਮਾ ਤੇ ਵਿਰਾਟ ਕੋਹਲੀ ਦਾ ਪਿਆਰ ਜਨਤਕ ਹੋ ਚੁੱਕਾ ਹੈ ਪਰ ਕੀ ਹੁਣ ਅਨੁਸ਼ਕਾ ਫਿਲਮਾਂ 'ਚ ਇੰਟੀਮੇਟ ਸੀਨਜ਼ ਦੇ ਸਕੇਗੀ? ਜਾਂ ਕੀ ਵਿਰਾਟ ਉਸ ਦੀਆਂ ਇਨ੍ਹਾਂ ਫਿਲਮਾਂ ਨੂੰ ਦੇਖ ਸਕਣਗੇ? ਦੇਖੋ ਅਨੁਸ਼ਕਾ ਦੀਆਂ ਫਿਲਮਾਂ ਦੇ ਅਜਿਹੇ ਕੁਝ ਇੰਟੀਮੇਟ ਸੀਨਜ਼, ਜਿਨ੍ਹਾਂ ਨੂੰ ਦੇਖ ਬੁਆਏਫਰੈਂਡ ਵਿਰਾਟ ਦੀ ਪ੍ਰਤੀਕਿਰਿਆ ਵਾਕਈ ਹੈਰਾਨੀ ਭਰੀ ਹੋਵੇਗੀ।
ਫਿਲਮ ਲੇਡੀਜ਼ ਵਰਸਿਜ਼ ਰਿਕੀ ਬਹਿਲ 'ਚ ਅਨੁਸ਼ਕਾ ਨੇ ਰਣਵੀਰ ਸਿੰਘ ਨਾਲ ਕਾਫੀ ਬੋਲਡ ਸੀਨਜ਼ ਦਿੱਤੇ ਸਨ। ਇਸ ਤੋਂ ਇਲਾਵਾ ਉਸ ਨੇ ਰਣਵੀਰ ਸਿੰਘ ਨਾਲ ਫਿਲਮ ਬੈਂਡ ਬਾਜਾ ਬਾਰਾਤ ਵਿਚ ਵੀ ਕਾਫੀ ਲਿਪਲੌਕ ਤੇ ਬੋਲਡ ਸੀਨਜ਼ ਦਿੱਤੇ ਸਨ। ਇਸ ਤੋਂ ਇਲਾਵਾ ਫਿਲਮ ਮਟਰੂ ਕੀ ਬਿਜਲੀ ਕਾ ਮੰਡੋਲ ਵਿਚ ਵੀ ਅਭਿਨੇਤਾ ਇਮਰਾਨ ਖਾਨ ਨਾਲ ਉਸ ਦੇ ਬੋਲਡਨੈੱਸ ਨਾਲ ਭਰਪੂਰ ਸੀਨਜ਼ ਸਨ।
ਫਿਲਮ ਪੀਕੇ 'ਚ ਵੀ ਅਨੁਸ਼ਕਾ ਦਾ ਸੁਸ਼ਾਂਤ ਸਿੰਘ ਰਾਜਪੂਤ ਨਾਲ ਲਿਪਲੌਕ ਸੀ, ਜਿਹੜਾ ਸੁਰਖੀਆਂ ਵਿਚ ਰਿਹਾ ਸੀ। ਇਸ ਤੋਂ ਇਲਾਵਾ ਹਾਲ ਹੀ 'ਚ ਰਿਲੀਜ਼ ਹੋਈ ਫਿਲਮ ਐੱਨ. ਐੱਚ. 10 'ਚ ਵੀ ਅਨੁਸ਼ਕਾ ਨੇ ਲਿਪਲੌਕ ਦਿੱਤਾ ਹੈ। ਹੁਣ ਉਸ ਦੀ ਫਿਲਮ ਬਾਂਬੇ ਵੈਲਵੇਟ ਦੇ ਟਰੇਲਰ ਵਿਚ ਵੀ ਬੋਲਡ ਅਵਤਾਰ ਨਜ਼ਰ ਆ ਰਿਹਾ ਹੈ। ਇਸ ਫਿਲਮ 'ਚ ਉਸ ਦੇ ਰਣਬੀਰ ਕਪੂਰ ਨਾਲ ਕਾਫੀ ਲਿਪਲੌਕ ਸੀਨਜ਼ ਨਜ਼ਰ ਆ ਰਹੇ ਹਨ।
ਸ਼ਾਹਰੁਖ ਵਾਂਗ ਉਨ੍ਹਾਂ ਦੇ ਬੇਟੇ ਨੂੰ ਲੱਗੀ ਇਹ ਕਿਹੋ ਜਿਹੀ ਲਤ (ਦੇਖੋ ਤਸਵੀਰਾਂ)
NEXT STORY