ਨਵੀਂ ਦਿੱਲੀ- 'ਇਸ਼ਕਜ਼ਾਦੇ' ਫਿਲਮ ਦੇ 'ਝੱਲਾ ਵੱਲਾ' ਗੀਤ ਨਾਲ ਆਪਣੇ ਡਾਂਸ ਦੀ ਬਦੌਲਤ ਨਜ਼ਰਾਂ 'ਚ ਆਈ ਮਾਡਲ ਤੇ ਅਭਿਨੇਤਰੀ ਗੌਹਰ ਖਾਨ ਟਵਿਟਰ 'ਤੇ ਅੱਜਕਲ ਆਪਣੇ ਕੋ-ਸਟਾਰ ਜੱਸੀ ਗਿੱਲ ਦੀਆਂ ਕਾਫੀ ਤਸਵੀਰਾਂ ਸ਼ੇਅਰ ਕਰ ਰਹੀ ਹੈ। ਅਸਲ 'ਚ ਗੌਹਰ ਇਕ ਪੰਜਾਬੀ ਫਿਲਮ 'ਓਹ ਯਾਰ ਐਵੇਂ ਐਵੇਂ ਲੁੱਟ ਗਿਆ' 'ਚ ਜੱਸੀ ਗਿੱਲ ਦੇ ਆਪੋਜ਼ਿਟ ਕੰਮ ਕਰ ਰਹੀ ਹੈ। ਇਸ ਪੰਜਾਬੀ ਫਿਲਮ ਦੇ ਹੀਰੋ ਜੱਸੀ ਗਿੱਲ ਅਭਿਨੇਤਰੀ ਗੌਹਰ ਖਾਨ ਦੇ ਟਵਿਟਰ ਅਕਾਊਂਟ 'ਤੇ ਛਾਏ ਹੋਏ ਹਨ।
ਗੌਹਰ ਆਪਣੇ ਟਵਿਟਰ ਅਕਾਊਂਟ ਤੋਂ ਹਰ ਤੀਜੇ-ਚੌਥੇ ਦਿਨ ਜੱਸ ਦੀਆਂ ਤਸਵੀਰਾਂ ਸ਼ੇਅਰ ਕਰ ਰਹੀ ਹੈ। ਇਸ ਨਾਲ ਕਿਆਸ ਲਗਾਈ ਜਾ ਰਹੀ ਹੈ ਕਿ ਕਿਤੇ ਕੁਸ਼ਾਲ ਟੰਡਨ ਦੀ ਜਗ੍ਹਾ ਜੱਸੀ ਗਿੱਲ ਨੇ ਤਾਂ ਨਹੀਂ ਲੈ ਲਈ। ਫਿਲਹਾਲ ਤੁਹਾਨੂੰ ਦੱਸ ਦਿੱਤਾ ਜਾਵੇ ਇਹ ਸਿਰਫ ਕਿਆਸ ਹੀ ਹੈ। ਦੋਵਾਂ ਦੇ ਰਿਲੇਸ਼ਨ ਵਿਚ ਹੋਣ ਦੀ ਪੁਸ਼ਟੀ ਸਾਡੇ ਕੋਲ ਨਹੀਂ ਹੈ। ਦੱਸਣਯੋਗ ਹੈ ਕਿ ਜੱਸੀ ਪ੍ਰਸਿੱਧ ਪੰਜਾਬੀ ਸਿੰਗਰ ਹਨ ਤੇ ਪਿਛਲੇ ਓਹ ਯਾਰਾ ਐਵੇਂ ਐਵੇਂ ਲੁੱਟ ਗਿਆ ਉਨ੍ਹਾਂ ਦੀ ਤੀਜੀ ਫਿਲਮ ਹੈ।
ਹਿੰਦੀ ਤੇ ਸਾਊਥ ਫਿਲਮਾਂ 'ਚ ਬੈਲੇਂਸ ਬਣਾਉਣਾ ਚਾਹੁੰਦੀ ਹਾਂ : ਕ੍ਰਿਤੀ ਸੈਨਨ
NEXT STORY