ਚੰਡੀਗੜ੍ਹ- ਭਾਰਤੀ ਏਅਰਟੈਲ ਨੇ ਪੰਜਾਬ ਦੇ ਮੋਗਾ ਸ਼ਹਿਰ 'ਚ 4ਜੀ ਨੈਟਵਰਕ ਸਰਵਿਸ ਲਾਂਚ ਕਰ ਦਿੱਤੀ ਹੈ। ਮੋਗਾ ਪੰਜਾਬ ਦਾ 16ਵਾਂ ਸ਼ਹਿਰ ਹੈ ਜਿਥੇ ਇਹ ਸੇਵਾ ਉਪਲੱਬਧ ਹੈ। ਇਸ ਤੋਂ ਪਹਿਲਾਂ ਪੰਜਾਬ ਦੇ ਚੰਡੀਗੜ੍ਹ, ਮੋਹਾਲੀ, ਪੰਚਕੁਲਾ, ਲੁਧਿਆਣਾ, ਜਲੰਧਰ, ਅੰਮ੍ਰਿਤਸਰ, ਹੁਸ਼ਿਆਰਪੁਰ, ਫਗਵਾੜਾ, ਕਪੂਰਥਲਾ ਅਤੇ ਪਟਿਆਲਾ 'ਚ 4ਜੀ ਸਰਵਿਸ ਸ਼ੁਰੂ ਹੋ ਚੁੱਕੀ ਹੈ।
ਇਨ੍ਹਾਂ ਸੇਵਾਵਾਂ ਦਾ ਐਲਾਨ ਕਰਦੇ ਹੋਏ ਏਅਰਟੈਲ ਦੇ ਪੰਜਾਬ, ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਸਰਕਲ ਦੇ ਸੀ.ਈ.ਓ. ਮਨੂ ਸੂਦ ਨੇ ਕਿਹਾ ਕਿ ਕਸਟਮਰ ਹੁਣ ਏਅਰਟੈਲ ਦੇ 4ਜੀ ਹੋਮ ਵਾਈ-ਫਾਈ ਦੇ ਨਾਲ ਨਵਾਂ ਬਰਾਊੁਸਿੰਗ ਐਕਸਪੀਰੀਐਂਸ ਲਿਆ ਸਕਦੇ ਹਨ। ਭਾਰਤੀ ਏਅਰਟੈਲ ਅਗਲੇ ਵਿੱਤ ਸਾਲ ਤੋਂ ਪਹਿਲਾਂ ਆਪਣੇ 4ਜੀ ਨੈਟਵਰਕ ਨੂੰ ਡਬਲ ਕਰ ਲੈਣਾ ਚਾਹੁੰਦੀ ਹੈ ਤਾਂਕਿ ਰਿਲਾਇੰਸ ਕੰਮਿਊਨਿਕੇਸ਼ਨ ਵਰਗੀਆਂ ਕੰਪਨੀਆਂ ਨਾਲ ਮੁਕਾਬਲਾ ਕੀਤਾ ਜਾ ਸਕੇ।
ਬਾਰਿਸ਼ ਦੇ ਪਾਣੀ 'ਚ ਡੁੱਬੀ ਫਸਲ ਹੋਈ ਤਬਾਹ
NEXT STORY