ਜੇਕਰ ਤੁਸੀਂ ਸਮਾਰਟਫੋਨ, ਟੈਬਲੇਟ ਜਾਂ ਫਿਰ ਕੋਈ ਹੋਰ ਡਿਵਾਈਸ ਖਰੀਦਣਾ ਚਾਹੁੰਦੇ ਹੋ ਅਤੇ ਡਿਸਕਾਊਂਟ ਵੀ ਚਾਹੁੰਦੇ ਹੋ ਤਾਂ ਇਸ ਹਫਤੇ ਇਨ੍ਹਾਂ ਡਿਵਾਈਸਿਜ਼ 'ਤੇ ਵਧੀਆ ਆਫਰ ਮਿਲ ਸਕਦੇ ਹਨ। ਆਓ ਇਕ ਨਜ਼ਰ ਇਨ੍ਹਾਂ ਡਿਵਾਈਸਿਜ਼ 'ਤੇ ਮਾਰੀਏ ਜੋ ਤੁਹਾਡੇ ਪੈਸਿਆਂ ਦੀ ਬਚਤ ਕਰ ਸਕਦੇ ਹਨ।
ਐਪਲ ਟੀ.ਵੀ. (Apple TV)
ਐਪਲ ਦੀ ਤੀਜੀ ਪੀੜ੍ਹੀ ਦਾ ਟੀ.ਵੀ. ਘੱਟ ਕੀਮਤ 'ਤੇ ਮਿਲ ਰਿਹਾ ਹੈ। ਕੰਪਨੀ ਨੇ ਹਾਲ ਹੀ 'ਚ ਐਪਲ ਟੀ.ਵੀ. ਦੀਆਂ ਕੀਮਤਾਂ 'ਚ ਕਮੀ ਕੀਤੀ ਹੈ। ਐਪਲ ਟੀ.ਵੀ. 5900 ਰੁਪਏ ਦੀ ਕੀਮਤ 'ਤੇ ਲਾਂਚ ਕੀਤਾ ਗਿਆ ਸੀ ਪਰ ਹੁਣ ਇਹ ਸਨੈਪਡੀਲ 'ਤੇ 5499 ਰੁਪਏ 'ਚ ਮਿਲ ਰਿਹਾ ਹੈ।
ਸੈਮਸੰਗ ਗਲੈਕਸੀ ਟੈਬ 10.1 (Samsung Galaxy Tab 10.1)
ਟੈਬ ਖਰੀਦਣਾ ਚਾਹੁੰਦੇ ਹੋ ਤਾਂ ਸੈਮਸੰਗ ਗਲੈਕਸੀ ਟੈਬ 10.1 ਖਰੀਦ ਸਕਦੇ ਹੋ। ਗਲੈਕਸੀ ਟੈਬ 10.1 ਦੀ ਕੀਮਤ 69430 ਰੁਪਏ ਰੱਖੀ ਗਈ ਸੀ ਪਰ ਹਾਲ ਹੀ 'ਚ ਇਸ ਦੀ ਕੀਮਤ ਘੱਟ ਹੋਈ ਹੈ ਅਤੇ ਇਹ ਸਨੈਪਡੀਲ 'ਤੇ 37829 ਰੁਪਏ 'ਚ ਮਿਲ ਜਾਵੇਗਾ। ਇਸ 'ਚ 1.9 ਜੀ.ਐਚ.ਜ਼ੈਡ. ਐਕਸੀਨਾਸ ਕਵਾਡਕੋਰ ਪ੍ਰੋਸੈਸਰ, 3 ਜੀ.ਬੀ. ਰੈਮ, 8 ਮੈਗਾਪਿਕਸਲ ਦਾ ਰਿਅਰ, 2 ਮੈਗਾਪਿਕਸਲ ਦਾ ਫਰੰਟ ਕੈਮਰਾ ਅਤੇ 32 ਜੀ.ਬੀ. ਦੀ ਇੰਟਰਨਲ ਸਟੋਰੇਜ ਦਿੱਤੀ ਗਈ ਹੈ।
ਸੋਨੀ ਐਕਸਪੀਰੀਆ ਜ਼ੈਡ ਅਲਟਰਾ (Sony Xperia Z Ultra)
ਸੋਨੀ ਨੇ ਐਕਸਪੀਰੀਆ ਜ਼ੈਡ ਸੀਰੀਜ਼ ਦੇ ਫੈਬਲੇਟ ਸਾਈਜ਼ ਸਮਾਰਟਫੋਨ ਐਕਸੀਪੀਰਆ ਜ਼ੈਡ ਅਲਟਰਾ ਦੀ ਕੀਮਤ 'ਚ ਕਮੀ ਕਰਕੇ ਨਵੀਂ ਕੀਮਤ 20000 ਰੁਪਏ ਰੱਖੀ ਹੈ ਪਰ ਹੁਣ ਇਹ ਡਿਵਾਈਸ ਅਮੇਜ਼ਨ 'ਤੇ 17599 ਰੁਪਏ 'ਚ ਮਿਲ ਜਾਵੇਗਾ। ਇਸ 'ਚ 6.4 ਇੰਚ ਦੀ ਫੁੱਲ ਐਚ.ਡੀ. ਸਕਰੀਨ, 8 ਮੈਗਾਪਿਕਸਲ ਦਾ ਰਿਅਰ ਅਤੇ 2 ਮੈਗਾਪਿਕਸਲ ਦਾ ਫਰੰਟ ਕੈਮਰਾ, 2.2 ਜੀ.ਐਚ.ਜ਼ੈਡ. ਕਵਾਲਕਾਮ ਸਨੈਪਡਰੈਗਨ ਕਵਾਡ ਕੋਰ ਪ੍ਰੋਸੈਸਰ ਅਤੇ 2 ਜੀ.ਬੀ. ਦੀ ਰੈਮ ਦਿੱਤੀ ਗਈ ਹੈ।
ਆਈਫੋਨ 6 ਤੇ 6 ਪਲੱਸ (iPhone 6 And 6 Plus)
ਆਈਫੋਨ 6 ਅਤੇ 6 ਪਲੱਸ ਖਰੀਦਣਾ ਚਾਹੁੰਦੇ ਹੋ ਤਾਂ ਅਮੇਜ਼ਨ ਇਨ੍ਹਾਂ ਦੋਵਾਂ ਫੋਨਸ 'ਤੇ ਵਧੀਆ ਡਿਸਕਾਊਂਟ ਦੇ ਰਿਹਾ ਹੈ। ਆਈਫੋਨ 6 16 ਜੀ.ਬੀ. ਦੀ ਕੀਮਤ 46318, 64 ਜੀ.ਬੀ. 62000 ਅਤੇ 128 ਜੀ.ਬੀ. 71295 'ਚ ਮਿਲ ਰਿਹਾ ਹੈ। ਇਸ ਦੇ ਇਲਾਵਾ ਆਈਫੋਨ 6 ਪਲੱਸ 16 ਜੀ.ਬੀ. 59999, 64 ਜੀ.ਬੀ. 71500 ਅਤੇ 128 ਜੀ.ਬੀ. 78227 ਰੁਪਏ 'ਚ ਮਿਲ ਰਿਹਾ ਹੈ।
ਏਅਰਟੈਲ ਪੰਜਾਬ ਦੇ ਇਸ ਸ਼ਹਿਰ 'ਚ ਲੈ ਕੇ ਆਈ ਇਹ ਖਾਸ ਸੇਵਾ
NEXT STORY