ਸੂਰਤ, 4 ਕਰੋੜ 31 ਲੱਖ ਰੁਪਏ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਸੂਟ ਖਰੀਦਣ ਵਾਲੇ ਹੀਰਿਆਂ ਦੇ ਵਪਾਰੀ ਹਿਤੇਸ਼ ਪਟੇਲ ਨੇ ਤਹਿਸੀਲਦਾਰ ਨੂੰ ਚੈੱਕ ਦਿੱਤਾ। ਇਸ ਦੌਰਾਨ ਹਿਤੇਸ਼ ਦੇ ਨਾਲ-ਨਾਲ ਕੰਮ ਕਰਨ ਵਾਲੇ ਉਨ੍ਹਾਂ ਦੇ ਮੁਲਾਜ਼ਮ ਵੀ ਸਨ। ਚੈੱਕ ਪ੍ਰਾਪਤ ਕਰਨ ਮਗਰੋਂ ਤਹਿਸੀਲਦਾਰ ਨੇ ਹਿਤੇਸ਼ ਪਟੇਲ ਨੂੰ ਮੋਦੀ ਦਾ ਸੂਟ ਦਿੱਤਾ। ਉਪਰੰਤ ਹਿਤੇਸ਼ ਖੁੱਲ੍ਹੀ ਜੀਪ ਵਿਚ ਸ਼ਹਿਰ ਤੋਂ ਹੁੰਦੇ ਹੋਏ ਆਪਣੇ ਦਫਤਰ ਗਏ। ਉਨ੍ਹਾਂ ਦਾ ਦਫਤਰ ਤਹਿਸੀਲ ਦਫਤਰ ਤੋਂ 7-8 ਕਿਲੋਮੀਟਰ ਦੂਰ ਹੈ। ਇਸ ਦੌਰਾਨ ਉਨ੍ਹਾਂ ਦੇ ਮੁਲਾਜ਼ਮਾਂ ਨੇ ਬਾਈਕ ਰੈਲੀ ਕੱਢੀ। ਹਿਤੇਸ਼ ਪਟੇਲ ਦੇ ਪਿਤਾ ਲਾਲਾ ਜੀ ਭਾਈ ਨੇ ਉਨ੍ਹਾਂ ਦਾ ਸਵਾਗਤ ਕੀਤਾ।
ਪਰੀਖਿਆ 'ਚ ਨਕਲ ਕਰਾਉਂਦਾ ਅਧਿਆਪਕ ਕਾਬੂ
NEXT STORY