ਪਲਵਲ- ਪਾਕਿਸਤਾਨ 'ਚ ਰਹਿੰਦੇ ਕਈ ਹਿੰਦੂ ਪਰਿਵਾਰ ਪਾਕਿਸਤਾਨ ਦੀ ਧਰਤੀ ਤੋਂ ਇੰਨੇ ਕੁ ਖਫਾ ਹਨ ਕਿ ਉਹ ਉੱਥੇ ਰਹਿਣਾ ਹੀ ਨਹੀਂ ਚਾਹੁੰਦੇ। ਜਿਸ ਕਾਰਨ ਕਈ ਹਿੰਦੂ ਪਰਿਵਾਰ ਪਾਕਿਸਤਾਨ ਛੱਡ ਕੇ ਭਾਰਤ ਆ ਗਏ। ਪਾਕਿਸਤਾਨ ਵਿਚ ਉੱਜੜੇ ਹਿੰਦੂ ਪਰਿਵਾਰਾਂ ਨੇ ਪਾਕਿਸਤਾਨ ਇਸ ਲਈ ਛੱਡਿਆ ਕਿਉਂਕਿ ਕਟੜਪੰਥੀ ਉਨ੍ਹਾਂ 'ਤੇ ਅੱਤਿਆਚਾਰ ਕਰਦੇ ਸਨ, ਉਨ੍ਹਾਂ ਦੇ ਸਾਹਮਣੇ ਗਾਵਾਂ ਨੂੰ ਵੱਢਦੇ ਸਨ ਅਤੇ ਉਨ੍ਹਾਂ ਦੀਆਂ ਨੂੰਹਾਂ-ਧੀਆਂ 'ਤੇ ਗੰਦੀ ਨਜ਼ਰ ਰੱਖਦੇ ਸਨ। ਬਸ ਇੰਨਾ ਹੀ ਨਹੀਂ ਉਨ੍ਹਾਂ ਨੂੰ ਇਸਲਾਮ ਕਬੂਲ ਕਰਨ ਲਈ ਮਜਬੂਰ ਕਰਦੇ ਸਨ ਪਰ ਭਾਰਤ ਦੇ ਧਾਰਮਿਕ ਤੀਰਥ ਸਥਲਾਂ ਦੇ ਦਰਸ਼ਨਾਂ ਦੇ ਬਹਾਨੇ ਭਾਰਤ ਆਏ ਇਹ ਪਰਿਵਾਰ ਹੁਣ ਪਾਕਿਸਤਾਨ ਵਾਪਸ ਨਹੀਂ ਜਾਣਾ ਚਾਹੁੰਦੇ। ਪਰ ਉਨ੍ਹਾਂ ਨੂੰ ਹੁਣ ਭਾਰਤ ਵਿਚ ਹੀ ਰੋਜ਼ੀ-ਰੋਟੀ ਲਈ ਸੰਘਰਸ਼ ਕਰਨਾ ਪੈ ਰਿਹਾ ਹੈ ਅਤੇ ਹੁਣ ਉਹ ਪਰਿਵਾਰ ਰਾਜਨੇਤਾਵਾਂ ਅਤੇ ਅਧਿਕਾਰੀਆਂ ਨੂੰ ਮਿਲ ਕੇ ਉਨ੍ਹਾਂ ਦੇ ਰਹਿਣ ਲਈ ਥਾਂ ਅਤੇ ਖਾਣ-ਪੀਣ ਲਈ ਆਰਥਿਕ ਮਦਦ ਦੀ ਗੁਹਾਰ ਲਾ ਰਹੇ ਹਨ।
ਇਹ ਨੇ ਉਹ 6 ਪਾਕਿਸਤਾਨੀ ਹਿੰਦੂ ਪਰਿਵਾਰ
6 ਪਾਕਿਸਤਾਨ ਹਿੰਦੂ ਪਰਿਵਾਰ ਜਿਨਾਂ ਵਿਚ 25 ਮੈਂਬਰ ਹਨ, ਜੋ ਕਿ ਪਲਵਲ ਦੇ ਕੈਲਾਸ਼ ਨਗਰ ਵਿਚ ਅਲਾਵਲਪੁਰ ਫਾਟਕ ਕੋਲ ਇਕ ਸਕੂਲ ਵਿਚ ਡੇਰਾ ਪਾ ਕੇ ਬੈਠੇ ਹਨ। ਇਹ ਪਾਕਿਸਤਾਨ ਵਿਚ ਰਹਿਣ ਵਾਲੇ ਹਿੰਦੂ ਪਰਿਵਾਰ ਹਨ, ਜੋ 2011 ਵਿਚ ਭਾਰਤ ਆਏ। ਹਾਲਾਂਕਿ ਪਾਕਿਸਤਾਨ ਤੋਂ ਵੀਜ਼ਾ ਲੈ ਕੇ ਭਾਰਤ ਆਉਣ 'ਤੇ ਇਨ੍ਹਾਂ ਨੂੰ ਹੁਣ ਦਿੱਲੀ ਦੀ ਹਾਈਕੋਰਟ ਤੋਂ ਭਾਰਤ 'ਚ ਰਹਿਣ ਦੀ ਇਜਾਜ਼ਤ ਤਾਂ ਮਿਲ ਗਈ ਪਰ ਨਾ ਤਾਂ ਇਨ੍ਹਾਂ ਨੂੰ ਅਜੇ ਤਕ ਰਹਿਣ ਲਈ ਛੱਤ ਨਸੀਬ ਹੋਈ ਅਤੇ ਨਾ ਹੀ ਰੋਜ਼ਗਾਰ।
2011 ਵਿਚ ਆਏ ਸਨ ਭਾਰਤ
ਪਾਕਿਸਤਾਨੀ ਹਿੰਦੂ ਪਰਿਵਾਰ ਦੇ ਮੁਖੀਆ ਗੋਵਿੰਦਰਾਮ ਨੇ ਦੱਸਿਆ ਕਿ ਉਹ ਪਾਕਿਸਤਾਨ ਤੋਂ ਆਏ ਹਨ, ਜੋ ਉੱਥੋਂ ਦੇ ਹੋਰ ਸਰਕਾਰੀ ਜ਼ੁਲਮ ਤੋਂ ਪ੍ਰੇਸ਼ਾਨ ਹੋ ਕੇ 2011 ਵਿਚ ਭਾਰਤ ਵਿਚ ਸ਼ਰਨ ਲੈਣ ਲਈ ਇੱਥੇ ਆਏ ਹੋਏ ਹਨ ਅਤੇ ਮੌਜੂਦ ਸਮੇਂ 'ਚ 6 ਪਰਿਵਾਰਾਂ ਦੇ 25 ਮੈਂਬਰ ਅਲਾਵਲਪੁਰ ਫਾਟਕ ਕੋਲ ਇਕ ਸਕੂਲ 'ਚ ਸ਼ਰਨ ਲਈ ਹੋਈ ਹੈ।
ਉਨ੍ਹਾਂ ਨੇ ਕਿਹਾ ਕਿ ਅਦਾਲਤ ਨੇ ਮੰਨਿਆ ਹੈ ਕਿ ਜੋ ਪਾਕਿਸਤਾਨ ਹਿੰਦੂ ਪਰਿਵਾਰ ਭਾਰਤ ਆਏ ਹਨ ਅਤੇ ਵਾਪਸ ਨਹੀਂ ਜਾਣਾ ਚਾਹੁੰਦੇ ਹਨ, ਉਹ ਆਪਣੀ ਕਾਨੂੰਨੀ ਪ੍ਰਕਿਰਿਆ ਉੱਚਿਤ ਢੰਗ ਨਾਲ ਕਰ ਰਹੇ ਹਨ ਅਤੇ ਉਦੋਂ ਤਕ ਭਾਰਤ ਇਨ੍ਹਾਂ ਪਾਕਿਸਤਾਨੀ ਹਿੰਦੂ ਪਰਿਵਾਰਾਂ ਨੂੰ ਭਾਰਤ ਸਰਕਾਰ ਆਪਣੀ ਕਸਟਡੀ ਪ੍ਰਦਾਨ ਕਰੇਗੀ। ਉੱਥੇ ਹੀ ਇਨ੍ਹਾਂ ਹਿੰਦੂ ਪਰਿਵਾਰਾਂ ਬਾਰੇ ਜ਼ਿਲਾ ਕਮਿਸ਼ਨਰ ਨੇ ਕਿਹਾ ਕਿ ਉਹ ਪਹਿਲਾਂ ਕਾਨੂੰਨ ਪ੍ਰਕਿਰਿਆ ਜਾਣਗੇ ਅਤੇ ਉਸ ਤੋਂ ਬਾਅਦ ਹੀ ਕੁਝ ਕਹਿ ਸਕਣਗੇ।
ਮੈਟਰੋ ਰੇਲ ਮੁਹਰੇ ਵਿਅਕਤੀ ਨੇ ਖੁਦਕੁਸ਼ੀ
NEXT STORY