ਛੱਤੀਸਗੜ੍ਹ- ਛੱਤੀਸਗੜ੍ਹ ਦੇ ਧਮਤਰੀ ਤੋਂ 5 ਕਿਲੋਮੀਟਰ ਦੀ ਦੂਰੀ 'ਤੇ ਪਿੰਡ ਪੁਰੂਰ ਵਿਚ ਸਥਿਤ ਆਦਿ ਸ਼ਕਤੀ ਮਾਤਾ ਮਾਵਲੀ ਦੇ ਮੰਦਰ ਦੀ ਅਨੋਖੀ ਪਰੰਪਰਾ ਹੈ। ਇਸ ਮੰਦਰ ਦੀ ਮਾਨਤਾ ਇਹ ਹੈ ਕਿ ਮਾਤਾ ਦੇ ਦਰਸ਼ਨ ਕਰਨ ਨਾਲ ਹੀ ਸ਼ਰਧਾਲੂਆਂ ਦੀ ਮੰਨਤ ਪੂਰੀ ਹੋ ਜਾਂਦੀ ਹੈ। ਮਾਤਾ ਦਾ ਆਸ਼ੀਰਵਾਦ ਪਾਉਣ ਲਈ ਸ਼ਰਧਾਲੂ ਦੂਰ-ਦੂਰ ਤੋਂ ਇੱਥੇ ਪਹੁੰਚਦੇ ਹਨ।
ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਦਰਸ਼ਨ ਲਈ ਸਿਰਫ ਪੁਰਸ਼ ਹੀ ਪਹੁੰਚਦੇ ਹਨ। ਔਰਤਾਂ ਲਈ ਮੰਦਰ ਵਿਚ ਦਾਖਲ ਹੋਣ 'ਤੇ ਪਾਬੰਦੀ ਹੈ। ਮੰਦਰ ਦੇ ਪੁਜਾਰੀ ਨੇ ਦੱਸਿਆ ਕਿ ਮਾਵਲੀ ਮਾਤਾ ਮੰਦਰ ਸਾਲਾਂ ਪੁਰਾਣਾ ਹੈ। ਇੱਥੋਂ ਦੇ ਪੁਜਾਰੀ ਨੂੰ ਇਕ ਵਾਰ ਸੁਪਨੇ ਵਿਚ ਭੂ-ਗਰਭ ਤੋਂ ਨਿਕਲੀ ਮਾਤਾ ਮਾਵਲੀ ਨਜ਼ਰ ਆਈ ਅਤੇ ਮਾਤਾ ਨੇ ਉਸ ਪੁਜਾਰੀ ਨੂੰ ਕਿਹਾ ਸੀ ਕਿ ਉਹ ਅਜੇ ਤਕ ਕੁਆਰੀ ਹੈ, ਇਸ ਲਈ ਦਰਸ਼ਨ ਲਈ ਔਰਤਾਂ ਦਾ ਇੱਥੇ ਆਉਣ 'ਤੇ ਮਨਾਹੀ ਰੱਖੀ ਜਾਵੇ। ਉਦੋਂ ਤੋਂ ਇਸ ਮੰਦਰ ਵਿਚ ਸਿਰਫ ਪੁਰਸ਼ ਹੀ ਦਰਸ਼ਨ ਲਈ ਆਉਂਦੇ ਹਨ।
ਸਵੇਰ ਤੋਂ ਹੀ ਮੰਦਰ ਵਿਚ ਭਗਤਾਂ ਦੀ ਭੀੜ ਲੱਗ ਜਾਂਦੀ ਹੈ। ਮਾਤਾ ਮਾਵਲੀ ਦੇ ਦਰਸ਼ਨਾਂ ਲਈ ਛੱਤੀਸਗੜ੍ਹ ਤੋਂ ਇਲਾਵਾ ਹੋਰ ਸੂਬਿਆਂ ਤੋਂ ਵੀ ਭਗਤ ਪਹੁੰਚਦੇ ਹਨ। ਪਿੰਡ ਦੀਆਂ ਔਰਤਾਂ ਨੇ ਦੱਸਿਆ ਕਿ ਇੱਥੇ ਔਰਤਾਂ ਦਾ ਅੰਦਰ ਜਾਣਾ ਮਨਾ ਹੈ, ਇਸ ਲਈ ਸਾਰੀਆਂ ਔਰਤਾਂ ਬਾਹਰ ਤੋਂ ਹੀ ਦਰਸ਼ਨ ਕਰ ਲੈਂਦੀਆਂ ਹਨ।
ਵਟਸਐਪ 'ਤੇ ਰੇਪ ਦੀ ਵੀਡੀਓ, ਦੋਸ਼ੀ ਨੂੰ 7 ਦਿਨ ਦੀ ਪੁਲਸ ਹਿਰਾਸਤ
NEXT STORY