ਮੁੰਬਈ- ਮਹਾਰਾਸ਼ਟਰ ਦੇ ਸਿਹਤ ਮੰਤਰੀ ਦੀਪਕ ਸਾਵੰਤ ਨੇ ਵੀਰਵਾਰ ਨੂੰ ਵਿਧਾਨ ਸਭਾ ਨੂੰ ਸੂਚਿਤ ਕੀਤਾ ਹੈ ਕਿ ਸੂਬੇ ਦੇ ਸ਼ਹਿਰੀ ਇਲਾਕਿਆਂ 'ਚ 30 ਫੀਸਦੀ ਔਰਤਾਂ ਨੂੰ ਛਾਤੀ ਦਾ ਕੈਂਸਰ ਹੋਣ ਦਾ ਖਤਰਾ ਹੈ। ਸਾਵੰਤ ਨੇ ਭਾਜਪਾ ਮੈਂਬਰ ਮਾਧੁਰੀ ਮਿਸਾਲ ਦੇ ਸਵਾਲ ਦੇ ਲਿਖਿਤ ਸਵਾਲ ਦੇ ਜਵਾਬ 'ਚ ਦੱਸਿਆ ਹੈ ਕਿ ਪੁਣੇ ਸਥਿਤ ਇਕ ਨਿੱਜੀ ਸੰਗਠਨ ਵਲੋਂ ਕਰਵਾਏ ਗਏ ਸਰਵੇਖਣ 'ਚ ਖੁਲਾਸਾ ਹੋਇਆ ਹੈ ਕਿ ਮਹਾਰਾਸ਼ਟਰ ਦੇ ਸ਼ਹਿਰਾਂ 'ਚ 30 ਫੀਸਦੀ ਔਰਤਾਂ ਨੂੰ ਛਾਤੀ ਦਾ ਕੈਂਸਰ ਹੋਣ ਦਾ ਖਤਰਾ ਹੈ। ਉਨ੍ਹਾਂ ਨੇ ਕਿਹਾ ਹੈ ਕਿ ਇਸ ਸਰਵੇਖਣ ਦਾ ਨਤੀਜ਼ਾ ਪਿਛਲੇ ਮਹੀਨੇ ਜਾਰੀ ਕੀਤਾ ਗਿਆ। ਉਨ੍ਹਾਂ ਨੇ ਸਵੀਕਾਰ ਕੀਤਾ ਕਿ ਘਾਤਕ ਰੋਗ ਦੇ ਇਲਾਜ ਲਈ ਕਾਫੀ ਖਰਚਾ ਆਉਂਦਾ ਹੈ। ਉਨ੍ਹਾਂ ਨੇ ਕਿਹਾ ਹੈ ਕਿ ਰਾਜੀਵ ਜੀਵਨਦਾਈ ਯੋਜਨਾ ਦੇ ਅਧੀਨ ਛਾਤੀ ਦੇ ਕੈÎਂਸਰ ਦਾ ਇਲਾਜ ਮੁਫਤ ਕੀਤਾ ਜਾਂਦਾ ਹੈ।
ਇਹ ਕਿਹੋ ਜਿਹੀ ਗੱਲ 'ਤੇ ਅੜ ਗਏ ਕੇਜਰੀਵਾਲ
NEXT STORY