ਗੁਨਾ- ਕਾਂਗਰਸ ਜਨਰਲ ਸਕੱਤਰ ਦਿਗਵਿਜੇ ਸਿੰਘ ਨੇ ਦੋਸ਼ ਲਗਾਇਆ ਹੈ ਕਿ ਵਿਆਪਮ ਘਪਲੇ 'ਚ ਫਸਣ ਮਗਰੋਂ ਸ਼ਿਵਰਾਜ ਸਰਕਾਰ ਹੁਣ ਸੂਬੇ ਦੇ ਰਾਜਪਾਲ ਨੂੰ ਕਈ ਤਰ੍ਹਾਂ ਪ੍ਰੇਸ਼ਾਨ ਕਰ ਰਹੀ ਹੈ ਜਦਕਿ ਵਿਆਪਮ ਘਪਲੇ 'ਚ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਦਾ ਨਾਂ ਸੀ ਪਰ ਇਸ ਮਾਮਲੇ ਨੂੰ ਸਿੱਧੇ ਤੌਰ 'ਤੇ ਰਾਜਪਾਲ ਨਾਲ ਜੋੜ ਦਿੱਤਾ ਗਿਆ। ਸਿੰਘ ਨੇ ਆਪਣੇ ਜੱਦੀ ਨਗਰ ਰਾਘੋਗੜ੍ਹ 'ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰਾਜਪਾਲ ਰਾਮ ਨਰੇਸ਼ ਯਾਦਵ ਦੇ ਲੜਕੇ ਸ਼ੈਲੇਸ਼ ਯਾਦਵ ਦੀ ਲਖਨਊ 'ਚ ਮੌਤ ਹੋਣ 'ਤੇ ਦੁਖ ਪ੍ਰਗਟਾਇਆ ਅਤੇ ਉਸ ਦੀ ਮੌਤ ਦੇ ਕਾਰਨਾਂ ਦੀ ਸੀ. ਬੀ. ਆਈ. ਤੋਂ ਜਾਂਚ ਕਰਵਾਏ ਜਾਣ ਦੀ ਮੰਗ ਕੀਤੀ ਹੈ।
ਸ਼੍ਰੀ ਸਿੰਘ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇਸ ਮਾਮਲੇ ਵਿਚ ਦੋਸ਼ੀਆਂ ਵਿਰੁੱਧ ਬਣਦੀ ਕਾਰਵਾਈ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਕਹਿੰਦੇ ਹਨ ਕਿ ਉਹ ਨਾ ਖਾਣਗੇ ਅਤੇ ਨਾ ਹੀ ਖਾਣ ਦੇਵਾਂਗੇ। ਉਨ੍ਹਾਂ ਕਿਹਾ ਕਿ ਮੈਂ ਪ੍ਰਧਾਨ ਮੰਤਰੀ ਨੂੰ ਵਿਆਪਮ ਘਪਲੇ ਅਤੇ ਸੂਬੇ 'ਚ ਖੁਦਾਈ ਮਾਫੀਆ ਦਿਲੀਪ ਸੂਰਜਵੰਸ਼ੀ ਅਤੇ ਸੁਧੀਰ ਸ਼ਰਮਾ ਦੇ ਕੰਪਲੈਕਸਾਂ 'ਤੇ ਪਏ ਇਨਕਮ ਟੈਕਸ ਦੀ ਜਾਣਕਾਰੀ ਨੂੰ ਸਰਟੀਫਿਕੇਟ ਦੇ ਨਾਲ ਭੇਜ ਰਿਹਾ ਹਾਂ।
ਉੱਤਰ ਪ੍ਰਦੇਸ਼ 'ਚ ਸੜਕ ਹਾਦਸਾ, 7 ਬਾਰਾਤੀ ਮਰੇ
NEXT STORY