ਕੋਲਕਾਤਾ- ਰਾਸ਼ਟਰੀ ਜਾਂਚ ਏਜੰਸੀ (ਐੱਨ. ਆਈ. ਏ.) ਨੇ ਬਰਦਮਾਨ ਧਮਾਕਾ ਮਾਮਲੇ 'ਚ ਅੱਜ 4 ਬੰਗਲਾਦੇਸ਼ੀਆਂ ਸਮੇਤ 21 ਲੋਕਾਂ ਖਿਲਾਫ ਇਥੇ ਇਕ ਵਿਸ਼ੇਸ਼ ਅਦਾਲਤ 'ਚ ਦੋਸ਼ ਪੱਤਰ ਦਾਇਰ ਕੀਤਾ। ਸੂਤਰਾਂ ਨੇ ਦੱਸਿਆ ਕਿ ਦੋਸ਼ੀਆਂ 'ਤੇ ਅੱਤਵਾਦੀ ਕਾਰਵਾਈਆਂ, ਸਾਜ਼ਿਸ਼ ਰਚਣ, ਭਰਤੀ, ਵਿੱਤੀ ਮਦਦ ਅਤੇ ਅੱਤਵਾਦੀ ਕੈਂਪ ਚਲਾਉਣ, ਹਥਿਆਰਾਂ ਅਤੇ ਧਮਾਕਾਖੇਜ਼ ਸਮੱਗਰੀ ਦੀ ਬਰਾਮਦਗੀ, ਫਰਜ਼ੀਵਾੜੇ, ਵਿਦੇਸ਼ੀ ਐਕਟ ਅਤੇ ਪਾਸਪੋਰਟ ਐਕਟ ਨਾਲ ਸੰਬੰਧਤ ਦੋਸ਼ ਲਗਾਏ ਗਏ ਹਨ। ਐੱਨ. ਆਈ. ਏ. ਇਸ ਮਾਮਲੇ 'ਚ ਹੁਣ ਤਕ 17 ਲੋਕਾਂ ਨੂੰ ਗ੍ਰਿਫਤਾਰ ਕਰ ਚੁੱਕੀ ਹੈ।
ਦੁਨੀਆ ਦਾ ਪਹਿਲਾ ਅਜਿਹਾ ਸਮਾਰਟਫੋਨ, ਫੀਚਰਸ ਜੋ ਤੁਹਾਡੀ ਸੋਚ ਤੋਂ ਹਨ ਪਰ੍ਹੇ (ਦੇਖੋ ਤਸਵੀਰਾਂ)
NEXT STORY