ਨਵੀਂ ਦਿੱਲੀ- ਅਮਰੀਕਾ ਦੇ ਲਾਸ ਵੇਗਾਸ 'ਚ ਸੀ.ਈ.ਐਸ. 2015 'ਚ ਲਾਂਚ ਹੋਇਆ ਆਸੂਸ ਜ਼ੈਨਫੋਨ 2 ਅਗਲੇ ਮਹੀਨੇ ਭਾਰਤ 'ਚ ਲਾਂਚ ਹੋਣ ਵਾਲਾ ਹੈ। ਇਹ ਫੋਨ ਜ਼ੈਨਫੋਨ ਸੀਰੀਜ਼ ਦਾ ਦੂਜਾ ਸਮਾਰਟਫੋਨ ਹੈ ਨਾਲ ਹੀ ਇਹ ਦੁਨੀਆ ਦਾ ਪਹਿਲਾ 4 ਜੀ.ਬੀ. ਰੈਮ ਵਾਲਾ ਸਮਾਰਟਫੋਨ ਹੈ। ਇਹ ਭਾਰਤ ਦੀ ਈ-ਕਾਮਰਸ ਸਾਈਟ 'ਤੇ ਫਲੈਸ਼ ਸੇਲ ਜ਼ਰੀਏ ਵਿਕਰੀ ਲਈ ਮੌਜੂਦ ਹੋਵੇਗਾ ਨਾਲ ਹੀ ਫੋਨ ਨੂੰ ਖਰੀਦਣ ਲਈ ਤੁਹਾਨੂੰ ਇਨਵੀਟੇਸ਼ਨ ਦੀ ਲੋੜ ਹੋਵੇਗੀ।
ਆਸੂਸ ਜ਼ੈਨਫੋਨ 2 ਦੁਨੀਆ ਦਾ ਪਹਿਲਾ 4ਜੀ.ਬੀ. ਰੈਮ ਵਾਲਾ ਸਮਾਰਟਫੋਨ ਹੈ। ਇਕ ਵੈਰੀਐਂਟ 'ਚ 2 ਜੀ.ਬੀ. LPDDR3 ਰੈਮ ਜਦਕਿ ਦੂਜੇ 'ਚ 4 ਜੀ.ਬੀ. LPDDR3 ਰੈਮ ਹੈ। ਇਸ ਫੋਨ 'ਚ 2.3 ਜੀ.ਐਚ.ਜ਼ੈਡ. 'ਤੇ ਚੱਲਣ ਵਾਲਾ 64 ਬਿਟ ਇੰਟੇਲ ਐਟਮ ਜ਼ੈਡ3580 ਕਵਾਡਕੋਰ ਪ੍ਰੋਸੈਸਰ ਹੈ। ਜ਼ੈਨਫੋਨ 2 ਦੇ ਦੋਵਾਂ ਵੈਰੀਐਂਟਸ 'ਚ 16 ਜੀ.ਬੀ., 32 ਜੀ.ਬੀ. ਤੇ 64 ਜੀ.ਬੀ. ਇੰਟਰਨਲ ਮੈਮੋਰੀ ਮਾਡਲਸ 'ਚ ਉਪਲੱਬਧ ਹੋਣਗੇ। ਫੋਨ 'ਚ 64 ਜੀ.ਬੀ. ਤਕ ਦਾ ਮਾਈਕਰੋ ਐਸ.ਡੀ. ਕਾਰਡ ਵੀ ਲਗਾਇਆ ਜਾ ਸਕਦਾ ਹੈ। ਇਸ ਫੋਨ 'ਚ 3000 ਐਮ.ਏ.ਐਚ. ਦੀ ਬੈਟਰੀ ਦਿੱਤੀ ਗਈ ਹੈ। ਇਸ ਸਮਾਰਟਫੋਨ 'ਚ ਡਿਊਲ ਕਲਰ ਰਿਅਲ ਟੋਨ ਫਲੈਸ਼, ਆਟੋਫੋਕਸ ਲੈਂਸ ਦੇ ਨਾਲ 13 ਮੈਗਾਪਿਕਸਲ ਰਿਅਰ ਕੈਮਰਾ ਦਿੱਤਾ ਗਿਆ ਹੈ ਜਦਕਿ 5 ਮੈਗਾਪਿਕਸਲ ਦਾ ਫਰੰਟ ਕੈਮਰਾ ਹੈ।
ਇਹ ਫੋਨ ਡਿਊਲ ਮਾਈਕਰੋ ਸਿਮ ਨੂੰ ਸਪੋਰਟ ਕਰਦਾ ਹੈ। ਇਸ ਦੇ 2 ਜੀ.ਬੀ. ਰੈਮ ਵਾਲੇ ਮਾਡਲ ਦੀ ਕੀਮਤ 12600 ਰੁਪਏ ਹੋਵੇਗੀ। ਕੰਪਨੀ ਨੇ 4 ਜੀ.ਬੀ. ਰੈਮ ਵਾਲੇ ਮਾਡਲ ਦੀ ਕੀਮਤ ਦਾ ਖੁਲਾਸਾ ਅਜੇ ਨਹੀਂ ਕੀਤਾ ਹੈ।
ਇਹ ਹੈ ਹੁਣ ਤਕ ਦੀ ਸਭ ਤੋਂ ਤੇਜ਼ ਘੁੰਮਣ ਵਾਲੀ ਚੀਜ਼
NEXT STORY