ਸੈਂਸੇਕਸ 302, ਨਿਫਟੀ 95 ਅੰਕ ਚੜ੍ਹਿਆ
ਮੁੰਬਈ(ਭਾਸ਼ਾ)-ਨਵੇਂ ਵਿੱਤ ਸਾਲ ਦੇ ਪਹਿਲੇ ਦਿਨ ਨੇ ਸ਼ੇਅਰ ਬਾਜ਼ਾਰ ਦਾ ਸ਼ਾਨਦਾਰ ਬੋਹਣੀ ਨਾਲ ਸਵਾਗਤ ਕੀਤਾ ਹੈ ਅਤੇ ਸੈਂਸੈਕਸ 'ਚ 300 ਅੰਕਾਂ ਤੋਂ ਵਧੇਰੇ ਦੀ ਤੇਜ਼ੀ ਦੇਖੀ ਗਈ ਹੈ। ਸੈਂਸੈਕਸ ਨਿਫਟੀ ਲਗਭਗ 1.25 ਫੀਸਦੀ ਦੀ ਤੇਜ਼ੀ ਨਾਲ ਬੰਦ ਹੋਏ ਹਨ। ਮਿਡਕੈਪ ਸ਼ੇਅਰਾਂ ਵਿਚ 1.5 ਫੀਸਦੀ ਅਤੇ ਸਮਾਲਕੈਪ ਸ਼ੇਅਰਾਂ ਵਿਚ 2.35 ਫੀਸਦੀ ਦੀ ਤੋਜ਼ੀ ਆਈ। ਫਿਲਹਾਲ ਬੀ. ਐੱਸ. ਈ. ਦਾ ਸੈਂਸੈਕਸ 302.65 ਅੰਕ (1.08 ਫੀਸਦੀ) ਦੀ ਬੜ੍ਹਤ ਨਾਲ 28260.14 ਦੇ ਪੱਧਰ 'ਤੇ ਬੰਦ ਹੋਇਆ ਹੈ। ਜਦਕਿ ਐੱਨ. ਐੱਸ. ਈ. ਨਿਫਟੀ 95.25 ਅੰਕ (1.12 ਫੀਸਦੀ) ਚੜ੍ਹ ਕੇ 8586.25 ਦੇ ਪੱਧਰ 'ਤੇ ਬੰਦ ਹੋਇਆ ਹੈ। ਦੂਜੇ ਪਾਸੇ ਮਿਡਕੈਪ ਅਤੇ ਸਮਾਲਕੈਪ 195.20 ਅਤੇ 256.27 ਅੰਕ ਚੜ੍ਹ ਕੇ ਕ੍ਰਮਵਾਰ 10,750.42 ਅਤੇ 11,146.72 ਅੰਕਾਂ 'ਤੇ ਬੰਦ ਹੋਏ। ਬੀ. ਐੱਸ. ਈ. ਵਿਚ 2800 ਕੰਪਨੀਆਂ ਦੇ ਸ਼ੇਅਰਾਂ ਵਿਚ ਕਾਰੋਬਾਰ ਹੋਇਆ, ਜਿਨ੍ਹਾਂ ਵਿਚ 2009 ਲਾਭ ਵਿਚ, 695 ਵਿਚ ਨੁਕਸਾਨ ਰਹੇ, ਜਦਕਿ 96 ਵਿਚ ਕੋਈ ਬਦਲਾਅ ਨਹੀਂ ਹੋਇਆ।
ਯੂਰਪ 'ਚ ਤੇਜ਼ੀ, ਏਸ਼ੀਆ 'ਚ ਮਿਲਿਆ-ਜੁਲਿਆ ਰੁਝਾਨ
ਬ੍ਰਿਟੇਨ ਦਾ ਐੱਫ. ਟੀ. ਐੱਸ. ਈ. ਸ਼ੁਰੂਆਤੀ ਕਾਰੋਬਾਰ ਵਿਚ 1.08 ਫੀਸਦੀ ਦੀ ਤੇਜ਼ੀ 'ਤੇ ਰਿਹਾ। ਹਾਂਗਕਾਂਗ ਦੇ ਹੈਂਗਸੈਂਗ 'ਚ 0.73 ਫੀਸਦੀ ਅਤੇ ਚੀਨ ਦੇ ਸ਼ਿੰਘਾਈ ਕੰਪੋਜ਼ਿਟ 'ਚ 1.66 ਫੀਸਦੀ ਦੀ ਮਜ਼ਬੂਤੀ ਰਹੀ। ਇਸੇ ਤਰ੍ਹਾਂ ਜਾਪਾਨ ਦਾ ਨਿੱਕੀ ਅਤੇ ਦੱਖਣ ਕੋਰੀਆ ਦਾ ਕੋਸਪੀ ਕ੍ਰਮਵਾਰ 0.90 ਅਤੇ 0.62 ਫੀਸਦੀ ਫਿਸਲ ਗਏ।
ਐਤਵਾਰ ਤੱਕ ਬੰਦ ਰਹੇਗਾ ਜਿਣਸ ਬਾਜ਼ਾਰ
ਮਹਾਵੀਰ ਜਯੰਤੀ ਅਤੇ ਗੁੱਡ ਫਰਾਈਡੇ ਦੀਆਂ ਛੁੱਟੀਆਂ ਕਾਰਨ ਦਿੱਲੀ ਥੋਕ ਜਿਣਸ ਬਾਜ਼ਾਰ ਵੀਰਵਾਰ ਤੋਂ ਐਤਵਾਰ ਤੱਕ ਬੰਦ ਰਹਿਣਗੀਆਂ। ਕਾਰੋਬਾਰੀਆਂ ਨੇ ਦੱਸਿਆ ਕਿ 2 ਅਪ੍ਰੈਲ ਨੂੰ ਮਹਾਵੀਰ ਜਯੰਤੀ ਦੀ ਛੁੱਟੀ ਅਤੇ ਸ਼ੁੱਕਰਵਾਰ ਨੂੰ ਗੁੱਡ ਫਰਾਈਡੇ ਦੀ ਛੁੱਟੀ ਕਾਰਨ ਬਾਜ਼ਾਰ ਵਿਚ ਕੋਈ ਕਾਰੋਬਾਰ ਨਹੀਂ ਹੋਵੇਗਾ। ਉਨ੍ਹਾਂ ਕਿਹਾ ਕਿ ਸ਼ਨੀਵਾਰ ਨੂੰ ਵੀ ਬਾਜ਼ਾਰ ਵਿਚ ਕਾਰੋਬਾਰ ਠੱਪ ਰਹੇਗਾ। ਸੋਮਵਾਰ ਨੂੰ ਆਮ ਵਾਂਗ ਕੰਮ ਹੋਵੇਗਾ। ਇਸੇ ਦੌਰਾਨ ਮਹਾਵੀਰ ਜਯੰਤੀ ਦੀ ਛੁੱਟੀ ਕਾਰਨ ਦਿੱਲੀ ਸਰਾਫਾ ਬਾਜ਼ਾਰ ਸਿਰਫ ਵੀਰਵਾਰ ਨੂੰ ਬੰਦ ਰਹੇਗਾ।
ਚੀਨ ਦੀ ਅਗਵਾਈ ਵਾਲੇ ਏਸ਼ੀਆਈ ਬੈਂਕ ਨੂੰ ਅਮਰੀਕਾ ਨੇ ਸਵੀਕਾਰਿਆ
NEXT STORY