ਜਵਾਲਾਮੁਖੀ (ਕਾਂਗੜਾ)- ਹਿਮਾਚਲ ਪ੍ਰਦੇਸ਼ ਦੇ ਕਾਂਗੜਾ ਜ਼ਿਲੇ 'ਚ ਇਕ ਮਾਸੂਮ ਬੱਚੀ ਤੋਂ ਕੰਪਿਊਟਰ ਸੈਂਟਰ ਦੇ ਸੰਚਾਲਕ ਵੱਲੋਂ ਸ਼ਰਮਨਾਕ ਹਰਕਤ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ ਭਵਨ ਕੰਪਿਊਟਰ ਸੈਂਟਰ ਬੱਚੀ ਦੇ ਘਰ ਦੇ ਉੱਪਰੀ ਮੰਜ਼ਲ 'ਤੇ ਹੈ, ਇੱਥੇ ਵਿਦਿਆਰਥੀ ਕੰਪਿਊਟਰ ਸਿੱਖਣ ਲਈ ਆਉਂਦੇ ਹਨ। ਜਦੋਂ ਕਿ ਗਰਾਊਂਡ ਫਲੋਰ 'ਤੇ ਇਕ ਦੁਕਾਨ ਹੈ। ਬੱਚੀ ਖੇਡਦੇ-ਖੇਡਦੇ ਕੰਪਿਊਟਰ ਸੈਂਟਰ 'ਚ ਚੱਲੀ ਗਈ ਸੀ ਪਰ ਇੱਥੇ ਸੈਂਟਰ ਸੰਚਾਲਕ ਨੇ ਬੱਚੀ ਨੂੰ ਉਸ ਦੇ ਮਾਤਾ-ਪਿਤਾ ਕੋਲ ਭੇਜਣ ਦੀ ਉਸ ਨਾਲ ਹੈਵਾਨੀਅਤ ਕਰ ਦਿੱਤੀ।
ਉਸ ਨੇ ਬੱਚੀ ਨਾਲ ਅਸ਼ਲੀਲ ਹਰਕਤਾਂ ਕੀਤੀਆਂ ਅਤੇ ਫਿਰ ਬਲਾਤਕਾਰ ਕੀਤਾ। ਬਾਅਦ 'ਚ ਜਦੋਂ ਬੱਚੀ ਦੇ ਮਾਤਾ-ਪਿਤਾ ਨੂੰ ਇਸ ਦਾ ਪਤਾ ਲੱਗਾ ਤਾਂ ਉਨ੍ਹਾਂ ਨੇ ਪੁਲਸ 'ਚ ਇਸ ਦੀ ਸ਼ਿਕਾਇਤ ਕੀਤੀ। ਫਿਲਹਾਲ ਪੁਲਸ ਨੇ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਦੋਸ਼ੀ ਨੂੰ ਗ੍ਰਿਫਤਾਰ ਵੀ ਕਰ ਲਿਆ ਗਿਆ ਹੈ।
ਮਹਿਲਾ ਮਜ਼ਦੂਰ ਨੇ ਰੇਪ ਤੋਂ ਬਾਅਦ ਲਗਾਈ ਅੱਗ, ਦੋਸ਼ੀ ਸਬ ਇੰਸਪੈਕਟਰ ਗ੍ਰਿਫਤਾਰ
NEXT STORY