ਸ਼੍ਰੀਨਗਰ- ਜੰਮੂ-ਕਸ਼ਮੀਰ ਦੇ ਲੱਦਾਖ ਖੇਤਰ 'ਚ ਇਕ ਮਹਿਲਾ ਮਜ਼ਦੂਰ ਨਾਲ ਪੁਲਸ ਦੇ ਸਬ ਇੰਸਪੈਕਟਰ ਨੇ ਬਲਾਤਕਾਰ ਕੀਤਾ, ਜਿਸ ਤੋਂ ਬਾਅਦ ਪੀੜਤਾ ਨੇ ਖੁਦ ਨੂੰ ਅੱਗ ਲਗਾ ਲਈ। ਦੋਸ਼ੀ ਪੁਲਸ ਅਫਸਰ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਜਦੋਂ ਕਿ ਪੀੜਤਾ ਨੂੰ ਗੰਭੀਰ ਹਾਲਤ 'ਚ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਘਟਨਾ ਕਾਰਗਿਲ ਜ਼ਿਲੇ ਦੇ ਚੁਲੀਚਾਨ-ਬਾਟਲਿਕ ਖੇਤਰ ਦੀ ਹੈ। ਦੋਸ਼ ਹੈ ਕਿ ਐਤਵਾਰ ਨੂੰ ਮੁਹੰਮਦ ਰਮਜਾਨ ਨਾਂ ਦੇ ਇਕ ਪੁਲਸ ਅਫਸਰ ਨੇ ਇਕ ਮਹਿਲਾ ਮਜ਼ਦੂਰ ਨਾਲ ਬਲਾਤਕਾਰ ਕੀਤਾ। ਬਲਾਤਕਾਰ ਤੋਂ ਬਾਅਦ ਔਰਤ ਨੇ ਘਰ ਆ ਕੇ ਆਪਣੇ ਪਤੀ ਨੂੰ ਘਟਨਾ ਦੀ ਜਾਣਕਾਰੀ ਦਿੱਤੀ ਪਰ ਉਸ ਨੇ ਕੋਈ ਕਦਮ ਨਹੀਂ ਚੁੱਕਿਆ। ਇਸ ਤੋਂ ਬਾਅਦ ਔਰਤ ਨੇ ਪਰੇਸ਼ਾਨੀ 'ਚ ਆ ਕੇ ਖੁਦ ਨੂੰ ਅੱਗ ਲਗਾ ਲਈ। ਇਸ ਤੋਂ ਬਾਅਦ ਉਸ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ। ਪੁਲਸ ਨੂੰ ਔਰਤ ਦੇ ਅੱਗ ਲਗਾਏ ਜਾਣ ਦੀ ਜਾਣਕਾਰੀ ਮਿਲੀ ਤਾਂ ਇਕ ਟੀਮ ਨੇ ਹਸਪਤਾਲ ਜਾ ਕੇ ਬਿਆਨ ਲਏ।
ਆਪਣੇ ਬਿਆਨ 'ਚ ਔਰਤ ਨੇ ਕਿਹਾ ਕਿ ਉਸ ਨਾਲ ਇਕ ਪੁਲਸ ਸਬ-ਇੰਸਪੈਕਟਰ ਨੇ ਬਲਾਤਕਾਰ ਕੀਤਾ ਹੈ। ਪੁਲਸ ਨੇ ਮਾਮਲੇ ਦੀ ਜਾਂਚ ਲਈ ਇਕ ਐੱਸ. ਆਈ. ਟੀ. ਦਾ ਗਠਨ ਕੀਤਾ। ਸ਼ੁਰੂਆਤੀ ਜਾਂਚ ਤੋਂ ਬਾਅਦ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਪੁਲਸ ਵਿਭਾਗ ਨੇ ਦੋਸ਼ੀ ਨੂੰ ਸਸਪੈਂਡ ਵੀ ਕਰ ਦਿੱਤਾ ਹੈ। ਲੱਦਾਖ 'ਚ ਤਿੰਨ ਮਹੀਨਿਆਂ ਦੇ ਅੰਦਰ ਬਲਾਤਕਾਰ ਦਾ ਇਹ ਦੂਜਾ ਮਾਮਲਾ ਹੈ। ਫਰਵਰੀ 'ਚ ਇੱਥੇ ਉਸ ਉਕਤ ਲੋਕਾਂ ਦਾ ਗੁੱਸਾ ਬਾਹਰ ਆਇਆ ਸੀ ਜਦੋਂ ਇਕ ਇਮਾਮ ਨੇ 10ਵੀਂ ਜਮਾਤ 'ਚ ਪੜ੍ਹਨ ਵਾਲੀ ਇਕ ਲੜਕੀ ਨਾਲ ਬਲਾਤਕਾਰ ਕਰ ਕੇ ਉਸ ਦਾ ਕਤਲ ਕਰ ਦਿੱਤਾ ਅਤੇ ਲਾਸ਼ ਨੂੰ ਸਿੰਧ ਨਦੀ 'ਚ ਸੁੱਟ ਦਿੱਤਾ। ਬਿਹਾਰ ਦੇ ਰਹਿਣ ਵਾਲੇ ਇਸ ਇਮਾਮ ਨੂੰ ਪੁਲਸ ਨੇ ਬਲਾਤਕਾਰ ਅਤੇ ਕਤਲ ਦੇ ਦੋਸ਼ 'ਚ ਗ੍ਰਿਫਤਾਰ ਕਰ ਲਿਆ ਸੀ।
ਦਿਲ ਕਮਜ਼ੋਰ ਹੈ ਤਾਂ ਨਾ ਦੇਖਣਾ ਤੇਜ਼ ਧਮਾਕੇ ਦੀਆਂ ਅਜਿਹੀਆਂ ਭਿਆਨਕ ਤਸਵੀਰਾਂ
NEXT STORY