ਨਵੀਂ ਦਿੱਲੀ- ਘੱਟ ਕੀਮਤ 'ਚ ਸ਼ਾਨਦਾਰ ਫੀਚਰਸ ਵਾਲੇ ਸਮਾਰਟਫੋਨ ਉਪਲਬਧ ਕਰਾਉਣ ਵਾਲੀ ਕੰਪਨੀ ਇੰਟੈਕਸ ਨੇ ਆਪਣੇ ਦੋ ਹੋਰ ਨਵੇਂ ਹੈਂਡਸੈੱਟ ਲਾਂਚ ਕੀਤੇ ਹਨ। ਇਹ ਦੋਵੇਂ ਹੀ ਹੈਂਡਸੈੱਟ Intex Aqua HD5.0 ਅਤੇ Intex Aqua Y2 ਦੇ ਨਾਂ ਤੋਂ ਆਏ ਹਨ। ਇਹ ਦੋਵੇਂ ਹੀ ਸਮਾਰਟਫੋਨ ਐਂਡ੍ਰਾਇਡ 4.4 ਕਿਟਕੈਟ ਓ.ਐੱਸ. 'ਤੇ ਕੰਮ ਕਰਦੇ ਹਨ। ਇਨ੍ਹਾਂ 'ਚ ਦੋ ਸਿਮ ਲਗਦੀਆਂ ਹਨ। ਕੰਪਨੀ ਨੇ ਇਨ੍ਹਾਂ ਸਮਾਰਟਫੋਨਸ ਨੂੰ ਫਿਲਹਾਲ ਆਪਣੀ ਵੈੱਬਸਾਈਟ 'ਤੇ ਡਿਸਪਲੇਅ ਕੀਤਾ ਹੈ, ਪਰ ਛੇਤੀ ਹੀ ਇਨ੍ਹਾਂ ਨੂੰ ਵਿਕਰੀ ਦੇ ਲਈ ਜਾਰੀ ਕੀਤਾ ਜਾ ਰਿਹਾ ਹੈ।
ਇੰਟੈਕਸ ਐਕਵਾ ਐੱਚ.ਡੀ. 5.0 'ਚ ਕੀ ਖਾਸ ਹੈ
ਇਹ 5 ਇੰਚ ਦੀ ਐੱਚ.ਡੀ. ਡਿਸਪਲੇਅ ਸਕ੍ਰੀਨ ਵਾਲਾ ਸਮਾਰਟਫੋਨ ਹੈ। ਇਸ ਨੂੰ 7790 ਰੁਪਏ ਦੀ ਕੀਮਤ 'ਚ ਉਤਾਰਿਆ ਗਿਆ ਹੈ। ਸ਼ਾਨਦਾਰ ਪਰਫਾਰਮੈਂਸ ਦੇ ਲਈ ਇਸ 'ਚ 1.3 ਗੀਗਾਹਾਰਟਜ਼ ਕਵਾਡਕੋਰ ਮੀਡੀਆਟੈੱਕ ਪ੍ਰੋਸੈਸਰ, 1 ਜੀ.ਬੀ. ਰੈਮ, 13 ਐੱਮ.ਪੀ. ਕੈਮਰਾ ਪਿੱਛੇ ਅਤੇ 5 ਮੇਗਾਪਿਕਸਲ ਕੈਮਰਾ ਅੱਗੇ ਵਾਲੇ ਪਾਸੇ ਦਿੱਤਾ ਗਿਆ ਹੈ। ਇਸ ਹੈਂਡਸੈੱਟ 'ਚ 2300 ਐੱਮ.ਏ.ਐੱਚ.ਦੀ ਬੈਟਰੀ ਲੱਗੀ ਹੈ। ਕੰਪਨੀ ਨੇ ਇਸ 'ਚ 8 ਜੀ.ਬੀ. ਦੀ ਇੰਟਰਨਲ ਮੈਮਰੀ ਦਿੱਤੀ ਹੈ ਅਤੇ ਇਹ 32 ਜੀ.ਬੀ. ਤੱਕ ਦਾ ਮਾਈਕ੍ਰੋ ਐੱਸ.ਡੀ. ਕਾਰਡ ਸੁਪੋਰਟ ਕਰਦਾ ਹੈ।
ਇੰਟੈਕਸ ਐਕਵਾ ਵਾਇ2 ਦੇ ਖਾਸ ਫੀਚਰ
ਇਸ ਸਮਾਰਟਫੋਨ ਦੀ ਕੀਮਤ 5190 ਰੁਪਏ ਤੈਅ ਕੀਤੀ ਗਈ ਹੈ। ਇਸ 'ਚ 4 ਇੰਚ ਦੀ ਆਈ.ਪੀ.ਐੱਸ. ਡਿਸਪਲੇਅ ਸਕ੍ਰੀਨ, 1.2 ਗੀਗਾਹਾਰਟਜ਼ ਕਵਾਡਕੋਰ ਪ੍ਰੋਸੈਸਰ, 1 ਜੀ.ਬੀ. ਰੈਮ, 8 ਜੀ.ਬੀ. ਇੰਟਰਨਲ ਮੈਮਰੀ, 8 ਐੱਮ.ਪੀ. ਮੇਨ ਅਤੇ 2 ਐੱਮ.ਪੀ. ਫਰੰਟ ਕੈਮਰਾ ਅਤੇ 1400 ਐੱਮ.ਏ.ਐੱਚ. ਦੀ ਬੈਟਰੀ ਦਿੱਤੀ ਗਈ ਹੈ।
ਸ਼ੇਅਰ ਬਾਜ਼ਾਰ ਦੀ ਸ਼ਾਨਦਾਰ ਬੋਹਣੀ
NEXT STORY