ਮੈਲਬੋਰਨ— ਇਕ 29 ਸਾਲਾ ਭਾਰਤੀ ਆਈ ਟੀ ਐਨਾਲਿਸਟ ਦੀ ਵੀਰਵਾਰ ਨੂੰ ਕਥਿਤ ਤੌਰ 'ਤੇ ਤੀਜੀ ਮੰਜ਼ਿਲ ਤੋਂ ਡਿੱਗ ਕੇ ਮੌਤ ਹੋ ਗਈ। ਇਹ ਘਟਨਾ ਸਿਡਨੀ ਦੇ ਮੈਕਵਾਇਰ ਪਾਰਕ ਵਿਚ ਇਕ ਅਪਾਰਟਮੈਂਟ ਵਿਚ ਹੋਈ। ਸਥਾਨਕ ਪੁਲਸ ਦੇ ਅਨੁਸਾਰ ਮ੍ਰਿਤਕ ਦੀ ਪਛਾਣ ਪੰਕਜ ਸਾ ਦੇ ਰੂਪ ਵਿਚ ਹੋਈ ਹੈ। ਪੰਕਜ ਹਾਲ ਹੀ ਵਿਚ ਭਾਰਤ ਵਿਚ ਵਿਆਹ ਰਚਾ ਕੇ ਆਸਟ੍ਰੇਲੀਆ ਗਿਆ ਸੀ। ਅਜੇ ਉਸ ਦੇ ਵਿਆਹ ਦੇ ਚਾਅ ਵੀ ਪੂਰੇ ਨਹੀਂ ਹੋਏ ਸਨ ਕਿ ਉਸ ਨਾਲ ਇਹ ਭਾਣਾ ਵਾਪਰ ਗਿਆ। ਘਟਨਾ ਦੇ ਸਮੇਂ ਉਹ ਆਪਣੀ ਪਤਨੀ ਨਾਲ ਫੋਨ 'ਤੇ ਗੱਲ ਕਰ ਰਿਹਾ ਸੀ। ਇਸ ਦੌਰਾਨ ਇਹ ਬਾਲਕਨੀ ਤੋਂ ਡਿੱਗ ਗਿਆ।
ਡਿੱਗਣ ਨਾਲ ਉਸ ਦੇ ਸਿਰ 'ਤੇ ਕਾਫੀ ਅੰਦਰੂਨੀ ਸੱਟਾਂ ਲੱਗੀਆਂ ਤੇ ਜ਼ਖਮਾਂ ਦੀ ਤਾਬ ਨਾਲ ਝੱਲਦੇ ਹੋਏ ਉਸ ਨੇ ਮੌਕੇ 'ਤੇ ਹੀ ਦਮ ਤੋੜ ਦਿੱਤਾ।
ਸਾ ਆਸਟ੍ਰੇਲੀਆ ਵਿਚ ਭਾਰਤੀ ਆਈ ਟੀ ਕੰਪਨੀ ਵਿਚ ਕੰਮ ਕਰਦਾ ਸੀ, ਜਿਸ ਦਾ ਦਫਤਰ ਉੱਤਰੀ ਸਿਡਨੀ ਵਿਚ ਹੈ।
ਚੀਨ ਤੋਂ ਅੱਠ ਪਨਡੁੱਬੀਆਂ ਖਰੀਦੇਗਾ ਪਾਕਿ
NEXT STORY