ਨਵੀਂ ਦਿੱਲੀ- ਕੈਮਰਾ ਬਣਾਉਣ ਵਾਲੀ ਕੰਪਨੀ ਨਿਕੋਨ ਆਪਣੀ 1 ਸੀਰੀਜ਼ ਕੈਮਰਾਂ 'ਚ ਇਜ਼ਾਫਾ ਕਰਦੇ ਹੋਏ ਇਸ ਸੀਰੀਜ਼ ਦਾ ਸਭ ਤੋਂ ਸ਼ਾਨਦਾਰ ਕੈਮਰਾ ਲੈ ਕੇ ਆਈ ਹੈ। Nikon 1J5 ਤੋਂ ਲੈ ਕੇ ਆਇਆ ਹੈ। ਇਹ ਕੈਮਰਾ ਅਨੋਖੇ ਡਿਜ਼ਾਈਨ ਤੇ ਆਕਰਸ਼ਕ ਡਿਸਪਲੇ ਵਾਲਾ ਹੈ। ਇਸ ਦੇ ਇਲਾਵਾ ਇਸ ਤੋਂ ਪਹਿਲਾਂ ਵਾਲੇ ਮਾਡਲਸ ਤੋਂ ਵੱਧ ਪਾਵਰਫੁੱਲ ਲੈਂਸ ਤੇ ਫੀਚਰਸ ਦਿੱਤੇ ਗਏ ਹਨ। ਇਸ ਕੈਮਰੇ ਤੋਂ 4K ਕੁਆਲਿਟੀ ਦੇ ਫੋਟੋ ਤੇ ਵੀਡੀਓ ਸ਼ੂਟ ਕੀਤੇ ਜਾ ਸਕਦੇ ਹਨ।
ਫਲਿਪਅਪ ਡਿਸਪਲੇ ਹੈ ਖਾਸ
ਨਿਕੋਨ ਦੀ 1 ਸੀਰੀਜ਼ ਕੈਮਰਾਂ 'ਚ ਇਹ ਪਹਿਲਾਂ ਇਸ ਤਰ੍ਹਾਂ ਕੈਮਰਾ ਹੈ ਜਿਸ 'ਚ ਆਕਰਸ਼ਕ ਦੇਖਣੇ ਵਾਲਾ 3 ਇੰਚ ਦੀ ਫਲਿਪਅਪ ਐਲ.ਸੀ.ਡੀ. ਡਿਸਪਲੇ ਦਿੱਤਾ ਗਿਆ ਹੈ। ਇਸ ਡਿਸਪਲੇ ਦੀ ਇਕ ਹੋਰ ਖਾਸ ਗੱਲ ਇਹ ਹੈ ਕਿ ਇਸ ਨੂੰ ਅੱਗੇ ਵਾਲੇ ਪਾਸੇ ਘੁੰਮਾ ਕੇ ਖੁੱੱਦ ਦੀ ਸੇਲਫੀ ਵੀ ਲਈ ਜਾ ਸਕਦੀ ਹੈ।
ਪਾਵਰਫੁੱਲ ਲੈਂਸ
ਨਿਕੋਨ 1 J5 ਕੈਮਰੇ 'ਚ ਹੋਰ ਮਾਡਲਸ ਦੀ ਤੁਲਨਾ 'ਚ ਵੱਧ ਪਾਵਰਫੁੱਲ ਲੈਂਸ ਦਿੱਤਾ ਗਿਆ ਹੈ। ਇਹ 20.8 ਮੈਗਾਪਿਕਸਲ ਸੈਂਸਰ ਨਾਲ ਲੈਂਸ ਹੈ ਜੋ 4 ਦੇ ਕੁਆਲਿਟੀ ਦੇ ਫੋਟੋ ਤੇ ਵੀਡੀਓ ਸ਼ੂਟ ਕਰ ਸਕਦਾ ਹੈ। ਇਹ ਕੈਮਰਾ ਐਨ.ਐਫ.ਸੀ. ਤੇ ਵਾਈ-ਫਾਈ ਵਰਗੇ ਕੁਨੈਕਟੀਵਿਟੀ ਫੀਚਰਸ ਨਾਲ ਲੈਸ ਹੈ।
ਨਿਕੋਨ 1 J4 ਦੀ ਥਾਂ ਲਵੇਗਾ
ਮੰਨਿਆ ਜਾ ਰਿਹਾ ਹੈ ਕਿ ਨਿਕੋਨ ਦਾ ਇਹ ਨਵਾਂ ਕੈਮਰਾ ਅਜੇ ਮਿਲ ਰਹੇ 1 J4 ਕੈਮਰੇ ਦੀ ਥਾਂ ਲਵੇਗਾ। ਹਾਲਾਂਕਿ ਕੰਪਨੀ ਨੇ ਅਜੇ ਇਸ ਦੀ ਕੀਮਤ ਦਾ ਖੁਲਾਸਾ ਨਹੀਂ ਕੀਤਾ, ਪਰ ਮੰਨਿਆ ਜਾ ਰਿਹਾ ਹੈ ਕਿ ਗਲੋਬਲ ਮਾਰਕੀਟਸ 'ਚ ਇਹ ਕੈਮਰਾ 337 ਪਾਊਂਡ ਦੀ ਸ਼ੁਰੂਆਤੀ ਕੀਮਤ ਦੇ ਨਾਲ ਉਪਲੱਬਧ ਹੋਵੇਗਾ।
ਬੈਂਕ, ਕੰਪਨੀਆਂ ਆਪਣੇ ਕਰਮਚਾਰੀਆਂ ਨੂੰ ਐੱਲ.ਪੀ.ਜੀ. ਸਬਸਿਡੀ ਛੱਡਣ ਨੂੰ ਕਹਿਣ : ਮੋਦੀ
NEXT STORY