ਗੂਗਲ ਨੇ ਹੁਣ ਤਕ ਦਾ ਸਭ ਤੋਂ ਪਤਲਾ ਆਸੂਸ ਕਰੋਮਬੁੱਕ ਪੇਸ਼ ਕੀਤਾ ਹੈ। ਜੂਨ ਮਹੀਨੇ ਤੋਂ ਅਮਰੀਕਾ 'ਚ ਇਸ ਦੀ ਵਿਕਰੀ ਸ਼ੁਰੂ ਕਰ ਦਿੱਤੀ ਜਾਵੇਗੀ। ਇਹ ਹੁਣ ਤਕ ਦਾ ਸਭ ਤੋਂ ਪਤਲਾ ਕਰੋਮਬੁੱਕ ਹੈ ਤੇ 360 ਡਿਗਰੀ ਤਕ ਫਲਿਪ ਹੋ ਸਕਦਾ ਹੈ। ਹਾਲਾਂਕਿ ਕੰਪਨੀ ਨੇ ਇਸ ਗੱਲ ਦਾ ਖੁਲਾਸਾ ਨਹੀਂ ਕੀਤਾ ਹੈ ਕਿ ਇਸ ਨੂੰ ਭਾਰਤੀ ਬਾਜ਼ਰ 'ਚ ਕਦੋਂ ਲਾਂਚ ਕੀਤਾ ਜਾਵੇਗਾ।
ਕਰੋਮਬੁੱਕ ਫਲਿਪ ਦੀ ਕੀਮਤ 249 ਯੂ.ਐਸ. ਡਾਲਰ (ਲੱਗਭਗ 15525 ਰੁਪਏ) ਤੈਅ ਕੀਤੀ ਗਈ ਹੈ। ਕਰੋਮਬੁੱਕ ਫਲਿਪ 'ਚ ਏ.ਆਰ.ਐਮ. ਕੋਰਟੈਕਸ ਏ17 ਦੇ ਨਾਲ ਰਾਕਚਿੱਪ ਪ੍ਰੋਸੈਸਰ ਦਿੱਤਾ ਗਿਆ ਹੈ। ਇਸ ਦੀ ਬੈਟਰੀ 10 ਘੰਟੇ ਤਕ ਬਿਨਾਂ ਚਾਰਜ ਕੀਤੇ ਕੰਮ ਕਰ ਸਕਦੀ ਹੈ। 1280 ਗੁਣਾ 800 ਰੈਜ਼ੇਲਿਊਸ਼ਨ ਦੀ ਸਕਰੀਨ ਦਿੱਤੀ ਗਈ ਹੈ। ਇਸ ਦੀ ਸਟੋਰੇਜ ਕੈਪੇਸਿਟੀ 1 ਜੀ.ਬੀ. ਹੈ।
ਬੈਂਕ ਧੋਖਾਧੜੀ ਦੀ ਤੁਰੰਤ ਕਰਨ ਰਿਪੋਰਟ, ਨਹੀਂ ਤਾਂ ਹੋਵੇਗੀ ਕਾਰਵਾਈ : ਆਰ.ਬੀ.ਆਈ.
NEXT STORY