ਇਸਲਾਮਾਬਾਦ— ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਇਕ ਦਿਨ ਦੀ ਯਾਤਰਾ 'ਤੇ ਤੁਰਕੀ ਦੀ ਉੱਚ ਨਿਗਰਾਨੀ 'ਚ ਯਮਨ ਸੰਕਟ ਦੇ ਮੁੱਦੇ 'ਤੇ ਚਰਚਾ ਕਰਨਗੇ। ਆਪਣੀ ਇਸ ਯਾਤਰਾ ਦੌਰਾਨ ਸ਼ਰੀਫ ਤੁਰਕੀ ਦੇ ਪ੍ਰਧਾਨ ਮੰਤਰੀ ਅਹਿਮਤ ਦਾਵੁਤੋਗਲੁ ਅਤੇ ਰਾਸ਼ਟਰਪਤੀ ਰਿਸੇਪ ਤਇਯਪ ਏਡਰੋਗਨ ਨਾਲ ਅੰਕਾਰਾ 'ਚ ਮੁਲਾਕਾਤ ਕਰਨਗੇ।
ਤੁਰਕੀ ਜਾਣ ਤੋਂ ਪਹਿਲਾ ਤੋਂ ਪਹਿਲਾਂ ਦਿੱਤੇ ਗਏ ਬਿਆਨ 'ਚ ਸ਼ਰੀਫ ਨੇ ਕਿਹਾ ਕਿ ਪਾਕਿਸਤਾਨ ਸੰਕਟ ਦੇ ਸ਼ਾਂਤੀਪੂਰਨ ਹਲ 'ਚ ਵਿਸ਼ਵਾਸ ਰੱਖਦਾ ਹੈ ਅਤੇ ਮੁਸਲਿਮ ਰਾਸ਼ਟਰਾਂ ਵਿਚਾਲੇ ਏਕਤਾ ਦੀ ਉਮੀਦ ਕਰਦਾ ਹੈ। ਸ਼ਰੀਫ ਦੇ ਨਾਲ ਰਾਸ਼ਟਰੀ ਸੁਰੱਖਿਆ ਅਤੇ ਵਿਦੇਸ਼ ਮਾਮਲਿਆਂ ਦੇ ਸਲਾਹਕਾਰ ਸਰਤਾਜ ਅਜ਼ੀਜ਼, ਵਿਦੇਸ਼ ਮਾਮਲਿਆਂ 'ਤੇ ਪ੍ਰਧਾਨ ਮੰਤਰੀ ਦੇ ਵਿਸ਼ੇਸ਼ ਸਹਾਇਕ ਸਈਦਜ ਤਾਰਿਕ ਫਾਤੇਮੀ ਅਤੇ ਵਿਦੇਸ਼ ਸਕੱਤਰ ਏਜਾਜ਼ ਚੌਧਰੀ ਵੀ ਤੁਰਕੀ ਗਏ ਹਨ।
ਦੋਹਾਂ ਦੇਸ਼ਾਂ ਦੇ ਨੇਤਾ ਯਮਨ ਸੰਕਟ 'ਚ ਦੋਹਾਂ ਦੀ ਭੂਮਿਕਾ ਦੇ ਬਾਰੇ 'ਚ ਗੱਲ ਕਰਨਗੇ। ਫਿਲਹਾਲ ਸਾਊਦੀ ਅਰਬ ਨੇ ਯਮਨ 'ਚ ਹਵਾਈ ਹਮਲੇ ਸ਼ੁਰੂ ਕਰ ਦਿੱਤੇ ਹਨ ਜਿਥੇ ਹਾਊਤੀ ਵਿਦਰੋਹੀਆਂ ਨੇ ਦੇਸ਼ 'ਤੇ ਕਬਜਾ ਕਰ ਲਿਆ ਹੈ। ਯਮਨ ਸੰਕਟ ਲਈ ਸਾਊਦੀ ਅਰਬ ਦੀ ਨਿਗਰਾਨੀ 'ਚ ਕੰਮ ਕਰ ਰਹੇ 10 ਦੇਸ਼ਾਂ ਦੇ ਗਠਜੋੜ ਨੂੰ ਫੌਜੀ ਸਹਾਇਤਾ ਮੁਹੱਈਆ ਕਰਵਾਉਣ ਦਾ ਪਾਕਿਸਤਾਨ 'ਤੇ ਦਬਾਅ ਹੈ।
ਇਸ ਗਠਜੋੜ 'ਚ ਸ਼ਾਮਿਲ ਹੋਣ ਦੇ ਮੁੱਦੇ 'ਤੇ ਚਰਚਾ ਲਈ ਕੱਲ ਪਾਕਿਸਤਾਨ ਨੇ ਸੋਮਵਾਰ ਨੂੰ ਸੰਸਦ ਦਾ ਸੰਯੁਕਤ ਸੈਸ਼ਨ ਬੁਲਾਇਆ ਸੀ। ਪਾਕਿਸਤਾਨ ਅਜੇ ਇਸ 'ਤੇ ਫੈਸਲਾ ਲੈਣ 'ਤੇ ਉਲਝਣ 'ਚ ਹੈ ਕਿਉਂਕਿ ਈਰਾਨ ਸ਼ੀਆ ਹਾਊਤੀ ਵਿਦਰੋਹੀਆਂ ਨੂੰ ਸਮਰਥਨ ਪ੍ਰਦਾਨ ਕਰ ਰਿਹਾ ਹੈ।
ਫਰਾਟੇਦਾਰ ਬਾਈਕ ਚਲਾਉਂਦਾ ਹੈ ਇਹ ਕੁੱਤਾ, ਦੇਖ ਤੁਹਾਨੂੰ ਵੀ ਲੱਗੇਗਾ ਧੱਕਾ (ਦੇਖੋ ਤਸਵੀਰਾਂ)
NEXT STORY