ਨਵੀਂ ਦਿੱਲੀ- ਤੁਸੀਂ ਕਦੇ ਕਿਸੇ ਕੁੱਤੇ ਨੂੰ ਬਾਈਕ ਚਲਾਉਂਦੇ ਹੋਏ ਦੇਖਿਆ ਹੈ ਸ਼ਾਇਦ ਨਹੀਂ। ਤਾਂ ਇਹ ਵੀਡੀਓ ਤੁਹਾਨੂੰ ਜ਼ਰੂਰ ਹੈਰਾਨੀ 'ਚ ਪਾ ਦੇਵੇਗਾ। ਅਸਲ 'ਚ ਇਸ ਵੀਡੀਓ 'ਚ ਇਕ ਕੁੱਤਾ ਤੇਜ਼ ਰਫਤਾਰ ਨਾਲ ਬਾਈਕ ਚਲਾਉਂਦਾ ਹੋਇਆ ਨਜ਼ਰ ਆ ਰਿਹਾ ਹੈ, ਜਿਸ ਦੇ ਪਿੱਛੇ ਬੈਠਾ ਇਕ ਸ਼ਖਸ ਬਾਈਕ ਨੂੰ ਪੈਰਾਂ ਦੇ ਸਹਾਰੇ ਖੜ੍ਹਾ ਕਰਨ 'ਚ ਕੁੱਤੇ ਦੀ ਮਦਦ ਕਰ ਰਿਹਾ ਹੈ।
ਸੋਸ਼ਲ ਮੀਡੀਆ 'ਤੇ ਇਹ ਵੀਡੀਓ ਖੂਬ ਵਾਇਰਲ ਹੋ ਰਿਹਾ ਹੈ। ਵੀਡੀਓ 'ਚ ਕੁੱਤਾ ਨਾ ਸਿਰਫ ਬਾਈਕ ਚਲਾਉਂਦਾ ਹੈ ਸਗੋਂ ਬਿਨ੍ਹਾਂ ਕਿਸੇ ਸਹਾਰੇ ਦੇ ਬੜੀ ਆਸਾਨੀ ਨਾਲ ਬਾਈਕ ਨੂੰ ਮੋੜਦੇ ਹੋਏ ਵੀ ਨਜ਼ਰ ਆ ਰਿਹਾ ਹੈ। ਹਾਲਾਂਕਿ ਇਹ ਵੀਡੀਓ ਕਿਥੇ ਦਾ ਹੈ ਇਸ ਦਾ ਪਤਾ ਅਜੇ ਨਹੀਂ ਚੱਲ ਸਕਿਆ ਹੈ।
ਲੁਧਿਆਣਾ 'ਚ ਗ੍ਰਿਫਤਾਰ 4 ਲੋਕਾਂ ਦੇ ਨਨ ਰੇਪ ਮਾਮਲੇ 'ਚ ਸ਼ਾਮਲ ਗਿਰੋਹ ਨਾਲ ਸੰਬੰਧ
NEXT STORY